Back to Languages

Panjabi - Chapter 21 - Al-Anbiya

Translation by Dr. Muhamad Habib, Bhai Harpreet Singh, Maulana Wahiduddin Khan — Permalink

Verse 1 — Surah Al-Anbiya 21:1

ਲੋਕਾਂ ਲਈ ਉਨ੍ਹਾਂ ਦਾ ਹਿਸਾਬ ਨਜ਼ਦੀਕ ਆ ਗਿਆ ਹੈ ਅਤੇ ਉਹ ਆਸਾਵਧਾਨੀ ਵਿਚ ਪਏ ਮੂੰਹ ਮੋੜ ਰਹੇ ਹਨ।

Verse 2 — Surah Al-Anbiya 21:2

ਉਨ੍ਹਾਂ ਦੇ ਪਾਲਣਹਾਰ ਵੱਲੋਂ ਜਿਹੜਾ ਵੀ ਨਵਾਂ ਉਪਦੇਸ਼ ਉਨ੍ਹਾਂ ਦੇ ਕੋਲ ਆਉਂਦਾ ਹੈ, ਉਹ ਉਸ ਦਾ ਮਜ਼ਾਕ ਕਰਦੇ ਹੋਏ ਸੁਣਦੇ ਹਨ।

Verse 3 — Surah Al-Anbiya 21:3

ਉਨ੍ਹਾਂ ਦੇ ਮਨ ਆਸਾਵਧਾਨੀ ਵਿਚ ਖੁੱਭੇ ਹਨ। ਅਤੇ ਅਤਿਆਚਾਰੀਆਂ ਨੇ ਆਪਿਸ ਵਿਚ ਇਹ ਕਾਨਾਫੂਸੀ ਕੀਤੀ ਕਿ ਇਹ ਤਾਂ ਤੁਹਾਡੇ ਵਰਗਾ ਹੀ ਇਕ ਆਦਮੀ ਹੈ। ਫਿਰ ਤੁਸੀਂ ਕਿਉਂ ਅੱਖਾਂ ਨਾਲ ਦੇਖੇ ਬਿਨ੍ਹਾਂ ਇਸ ਦੇ ਜਾਦੂ ਵਿਚ ਫੱਸਦੇ ਹੋ।

Verse 4 — Surah Al-Anbiya 21:4

ਰਸੂਲ ਨੇ ਕਿਹਾ, ਕਿ ਮੇਰਾ ਪਾਲਣਹਾਰ ਹਰੇਕ ਗੱਲ ਨੂੰ ਜਾਣਦਾ ਹੈ, ਚਾਹੇ ਉਹ ਅਸਮਾਨ ਵਿਚ ਹੋਵੇ ਜਾਂ ਧਰਤੀ ਵਿਚ। ਉਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।

Verse 5 — Surah Al-Anbiya 21:5

ਸਗੋਂ ਉਹ ਕਹਿੰਦੇ ਹਨ ਕਿ ਇਹ ਤਾਂ ਕੁਲੇਖਾ ਪਾਉ ਸੁਪਨਾ ਹੈ। ਸਗੋਂ ਇਸ ਨੂੰ ਉਨ੍ਹਾਂ ਨੇ ਖੁਦ ਘੜਿਆ ਹੈ। ਸਗੋਂ ਉਹ ਇੱਕ ਕਵੀ ਹੈ। ਉਸ ਨੂੰ ਚਾਹੀਦਾ ਹੈ ਕਿ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਨਿਸ਼ਾਨੀ ਲਿਆਵੇ ਜਿਸ ਤਰ੍ਹਾਂ ਦੀਆਂ ਨਿਸ਼ਾਨੀਆਂ ਦੇ ਨਾਲ ਪਿੱਛਲੇ ਰਸੂਲ ਭੇਜੇ ਗਏ ਸਨ।

Verse 6 — Surah Al-Anbiya 21:6

ਇਨ੍ਹਾਂ ਤੋਂ ਪਹਿਲਾਂ ਕਿਸੇ ਸ਼ਹਿਰ ਦੇ ਲੋਕ ਵੀ, ਜਿਸ ਨੂੰ ਅਸੀਂ ਨਸ਼ਟ ਕੀਤਾ, ਈਮਾਨ ਨਹੀਂ ਲਿਆਏ, ਤਾਂ ਕੀ ਇਹ ਲੋਕ ਈਮਾਨ ਲਿਆਉਣਗੇ

Verse 7 — Surah Al-Anbiya 21:7

ਅਤੇ ਤੁਹਾਡੇ ਤੋਂ ਪਹਿਲਾਂ ਵੀ ਜਿਸ ਨੂੰ ਅਸੀਂ ਰਸੂਲ ਬਣਾ ਕੇ ਭੇਜਿਆ ਮਨੁੱਖਾਂ ਵਿਚੋਂ ਹੀ ਭੇਜਿਆ। ਅਸੀਂ ਉਸ ਵੱਲ ਵਹੀ ਭੇਜਦੇ ਸੀ। ਤੁਸੀਂ ਕਿਤਾਬ ਵਾਲਿਆਂ ਨੂੰ ਪੁੱਛ ਲਉ ਜੇਕਰ ਤੁਸੀਂ ਨਹੀਂ ਜਾਣਦੇ।

Verse 8 — Surah Al-Anbiya 21:8

ਅਤੇ ਅਸੀਂ ਉਨ੍ਹਾਂ ਰਸੂਲਾਂ ਨੂੰ ਅਜਿਹੇ ਸਰੀਰ ਨਹੀਂ ਦਿੱਤੇ ਸਨ ਕਿ ਉਹ ਰੋਟੀ ਨਾ ਖਾਂਦੇ ਹੋਣ। ਨਾ ਹੀ ਉਹ ਹਮੇਸ਼ਾ ਰਹਿਣ ਵਾਲੇ ਸਨ।

Verse 9 — Surah Al-Anbiya 21:9

ਫਿਰ ਅਸੀਂ' ਉਨ੍ਹਾਂ ਨਾਲ ਕੀਤੇ ਹੋਏ ਵਾਅਦੇ ਨੂੰ ਸੱਚਾ ਕਰਕੇ ਦਿਖਾਇਆ। ਤਾਂ ਫਿਰ ਉਨ੍ਹਾਂ ਨੂੰ ਅਤੇ ਜਿਸ ਜਿਸ ਨੂੰ ਅਸੀਂ ਚਾਹਿਆ, ਬਚਾ ਲਿਆ। ਅਤੇ ਅਸੀਂ ਹੱਦਾਂ ਪਾਰ ਕਰਨ ਵਾਲਿਆਂ ਨੂੰ ਨਸ਼ਟ ਕਰ ਦਿੱਤਾ।

Verse 10 — Surah Al-Anbiya 21:10

ਅਸੀਂ ਤੁਹਾਡੇ ਵੱਲ ਇੱਕ ਕਿਤਾਬ ਉਤਾਰੀ ਹੈ, ਜਿਸ ਵਿਚ ਤੁਹਾਡਾ ਜਿਕਰ ਹੈ ਫਿਰ ਕੀ ਤੁਸੀਂ ਨਹੀਂ ਸਮਝਦੇ।

Verse 11 — Surah Al-Anbiya 21:11

ਅਤੇ ਕਿੰਨੀਆਂ ਹੀ ਅੱਤਿਆਚਾਰੀ ਬਸਤੀਆਂ ਹਨ, ਜਿਨ੍ਹਾਂ ਨੂੰ ਅਸੀਂ ਪੀਸ ਦਿੱਤਾ (ਭਾਵ ਖ਼ਤਮ ਕਰ ਦਿੱਤਾ) ਅਤੇ ਉਨ੍ਹਾਂ ਤੋਂ ਮਗਰੋਂ ਦੂਸਰੀ ਕੌਮ ਨੂੰ ਤਰੱਕੀ ਦਿੱਤੀ।

Verse 12 — Surah Al-Anbiya 21:12

ਜਦੋਂ ਉਨ੍ਹਾਂ ਨੇ ਸਾਡਾ ਪ੍ਰਕੋਪ ਆਉਂਦੇ ਵੇਖਿਆ ਤਾਂ ਉਹ ਉਸ ਤੋਂ ਭੱਜਣ ਲੱਗੇ।

Verse 13 — Surah Al-Anbiya 21:13

ਭੱਜੋ ਨਾ, ਆਪਣੇ ਐਸ਼ ਦੇ ਸਮਾਨ ਵੱਲ ਅਤੇ ਆਪਣੇ ਘਰਾਂ ਵੱਲ ਵਾਪਿਸ ਜੱਲੋ ਤਾਂ ਕਿ ਤੁਹਾਡੇ ਤੋਂ ਪੁੱਛਿਆ ਜਾਵੇ।

Verse 14 — Surah Al-Anbiya 21:14

ਉਨ੍ਹਾਂ ਨੇ ਕਿਹਾ, ਹਾਏ! ਸਾਡੀ ਮਾੜੀ ਕਿਸਮਤ ਬੇਸ਼ੱਕ ਅਸੀ' ਜ਼ਾਲਿਮ ਲੋਕ ਸੀ।

Verse 15 — Surah Al-Anbiya 21:15

ਤਾਂ ਫਿਰ ਉਹ ਇਹੋ ਹੀ ਪੁਕਾਰਦੇ ਰਹੇ। ਇੱਥੋਂ ਤੱਕ ਕਿ ਅਸੀਂ ਹੋਵੇ।

Verse 16 — Surah Al-Anbiya 21:16

ਅਤੇ ਅਸੀਂ ਅਕਾਸ਼ ਅਤੇ ਧਰਤੀ ਨੂੰ ਅਤੇ ਜਿਹੜਾ ਕੂਝ ਇਨ੍ਹਾਂ ਦੇ ਵਿਚ ਹੈ, ਖੇਡ ਦੇ ਤੌਰ ਤੇ ਨਹੀਂ ਬਣਾਇਆ।

Verse 17 — Surah Al-Anbiya 21:17

ਜੇਕਰ ਅਸੀਂ ਕੋਈ ਖੇਡ ਬਣਾਉਣਾ ਚਾਹੁੰਦੇ ਤਾਂ ਅਸੀਂ ਇਸ ਨੂੰ ਆਪਣੇ ਕੋਲੋਂ ਬਣਾ ਦਿੰਦੇ, ਜੇਕਰ ਅਸੀਂ ਇਹ ਕਰਨਾ ਚ਼ਾਹੁੰਦੇ।

Verse 18 — Surah Al-Anbiya 21:18

ਸਗੋਂ ਅਸੀਂ ਸੱਚ ਨੂੰ ਝੂਠ ਉੱਪਰ ਮਾਰਾਂਗੇ ਤਾਂ ਉਹ ਇਸ ਦਾ ਸਿਰ ਪਾੜ ਦੇਵੇਗਾ ਅਤੇ ਉਹ ਅਚਾਨਕ ਖ਼ਤਮ ਹੋ ਜਾਵੇਗਾ। ਅਤੇ ਤੁਹਾਡੇ ਲਈ ਉਨ੍ਹਾਂ ਗੱਲਾਂ ਤੋਂ ਵੱਡੀ ਖ਼ਰਾਬੀ ਹੈ, ਜਿਹੜੀਆਂ ਤੁਸੀਂ ਬਿਆਨ ਕਰਦੇ ਹੋ।

Verse 19 — Surah Al-Anbiya 21:19

ਅਤੇ ਉਸੇ ਦਾ ਹੀ ਹੈ ਜਿਹੜਾ ਆਕਾਸ਼ਾਂ ਅਤੇ ਧਰਤੀ ਵਿਚ ਹੈ ਅਤੇ ਜੋ ਉਸ ਦੇ ਕੋਲ ਹੈ। ਉਹ (ਫ਼ਰਿਸ਼ਤੇ) ਉਸਦੀ ਇਬਾਦਤ ਤੋਂ ਮੂੰਹ ਨਹੀ' ਮੋੜਦੇ ਅਤੇ ਨਾ ਹੀ ਆਲਸ ਕਰਦੇ ਹਨ।

Verse 20 — Surah Al-Anbiya 21:20

ਉਹ ਦਿਨ ਰਾਤ ਉਸ ਨੂੰ ਯਾਦ ਕਰਦੇ ਹਨ, ਉਹ ਕਦੇ ਨਹੀਂ ਥੱਕਦੇ।

Verse 21 — Surah Al-Anbiya 21:21

ਕੀ ਉਨ੍ਹਾਂ ਨੇ ਧਰਤੀ ਵਿਚੋਂ ਪੂਜ ਬਣਾਏ ਹਨ ਜਿਹੜੇ ਕਿਸੇ ਨੂੰ ਜਿਉਂਦਾ ਕਰਦੇ ਹੋਣ।

Verse 22 — Surah Al-Anbiya 21:22

ਜੇਕਰ ਇਨ੍ਹਾਂ ਦੋਵਾਂ (ਜਮੀਨ ਅਤੇ ਅਸਮਾਨ) ਵਿਚ ਅੱਲਾਹ ਤੋਂ ਼ਿ੍ਹਾਂ ਪੂਜਣਯੋਗ ਹੁੰਦੇ ਤਾਂ ਦੋਵੇਂ ਉਲਟ- ਪੁਲਟ ਹੋ ਜਾਂਦੇ। ਬਸ ਅੱਲਾਹ ਹੈ ਸਿੰਘਾਸਣ ਦਾ ਮਾਲਕ ਅਤੇ ਉਨ੍ਹਾਂ ਗੱਲਾਂ ਤੋਂ ਪਵਿੱਤਰ ਹੈ ਜਿਹੜੀਆਂ ਇਹ ਲੌਕ ਬਿਆਨ ਕਰਦੇ ਹਨ।

Verse 23 — Surah Al-Anbiya 21:23

ਉਹ ਜਿਹੜਾ ਕੁਝ ਕਰਦਾ ਹੈ ਉਸ ਲਈ ਉਹ ਪੁੱਛਿਆ ਨਾ ਜਾਵੇਗਾ। ਅਤੇ ਇਨ੍ਹਾਂ ਤੋਂ ਪੁੱਛ ਹੋਵੇਗੀ।

Verse 24 — Surah Al-Anbiya 21:24

ਕੀ ਇਨ੍ਹਾਂ ਨੇ ਅੱਲਾਹ ਤੋਂ ਬਿਨ੍ਹਾਂ ਹੋਰ ਪੂਜਣ ਯੋਗ ਬਣਾਏ ਹਨ। ਇਨ੍ਹਾਂ ਨੂੰ ਕਹੋ ਕਿ ਤੁਸੀਂ ਆਪਣਾ ਪ੍ਰਮਾਣ ਲਿਆਉ, ਇਹ ਗੱਲ ਉਨ੍ਹਾਂ ਲੋਕਾਂ ਦੀ ਹੈ ਜਿਹੜੇ ਮੇਰੇ ਨਾਲ ਹਨ ਅਤੇ ਇਹ ਹੀ ਗੱਲ ਉਨ੍ਹਾਂ ਲੋਕਾਂ ਦੀ ਹੈ, ਜਿਹੜੇ ਮੇਰੇ ਤੋਂ ਪਹਿਲਾਂ ਹੋਏ। ਸਗੋਂ ਇਨ੍ਹਾਂ ਵਿਚੋਂ ਜ਼ਿਆਦਾਤਰ ਸੱਚਾਈ ਨੂੰ ਨਹੀਂ ਜਾਣਦੇ। ਤਾਂ ਉਹ ਮੂੰਹ ਮੋੜ ਰਹੇ ਹਨ।

Verse 25 — Surah Al-Anbiya 21:25

ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਕੋਈ ਅਜਿਹਾ ਪੈਗੰਬਰ ਨਹੀਂ ਭੇਜਿਆ ਜਿਸ ਵੱਲ ਅਸੀਂ ਇਹ ਵਹੀ ਨਾ ਉਤਾਰੀ ਹੋਂਵੇ ਕਿ ਮੇਰੇ ਤੋਂ ਸਿਨਹਾਂ ਕੋਈ ਪੂਜਣਯੋਂਗ ਨਹੀਂ' ਤੁਸੀਂ ਕੇਵਲ ਮੇਰੀ ਹੀ ਇਬਾਦਤ ਕਰੋ।

Verse 26 — Surah Al-Anbiya 21:26

ਅਤੇ ਉਹ ਕਹਿੰਦੇ ਹਨ ਕਿ ਰਹਿਮਾਨ ਨੇ ਸੰਤਾਨ ਬਣਾਈ ਹੈ, ਉਹ ਉਸ ਤੋਂ ਪਵਿੱਤਰ ਹੈ। ਸਗੋਂ (ਫ਼ਰਿਸ਼ਤੇ) ਤਾਂ ਸਨਮਾਨਿਤ ਬੰਦੇ ਹਨ।

Verse 27 — Surah Al-Anbiya 21:27

ਉਹ ਉਸ ਤੋਂ ਅੱਗੇ ਵੱਧ ਕੇ ਗੱਲ ਨਹੀਂ ਕਰਦੇ ਅਤੇ ਉਹ ਉਸੇ ਦੇ ਹੁਕਮ ਅਨੁਸਾਰ ਕੰਮ ਕਰਦੇ ਹਨ।

Verse 28 — Surah Al-Anbiya 21:28

ਅੱਲਾਹ ਇਨ੍ਹਾਂ ਦੇ ਅਗਲੇ ਤੇ ਪਿਛਲੇ ਹਾਲ ਨੂੰ ਜਾਣਦਾ ਹੈ। ਅਤੇ ਉਹ ਸਿਫ਼ਾਰਿਸ਼ ਨਹੀਂ ਕਰ ਸਕਦੇ ਸ਼ਿਲ੍ਹਾਂ ਉਸ ਤੋਂ ਜਿਸ ਨੂੰ ਅੱਲਾਹ ਪਸੰਦ ਕਰੇ। ਅਤੇ ਉਹ ਉਸ ਦੇ ਭੈਅ ਵਿਚ ਰਹਿੰਦੇ ਹਨ।

Verse 29 — Surah Al-Anbiya 21:29

ਅਤੇ ਉਨ੍ਹਾਂ ਵਿਚੋਂ ਜੋ ਕੋਈ ਆਖੇਗਾ ਕਿ ਮੈਂ ਉਸ ਤੋਂ ਬਿਨ੍ਹਾਂ ਪੂਜਣਯੌਗ ਹਾਂ ਤਾਂ ਅਸੀਂ ਉਸ ਨੂੰ ਨਰਕ ਦੀ ਸਜ਼ਾ ਦੇਵਾਂਗੇ। ਅਸੀਂ ਜ਼ਾਲਿਮਾਂ ਨੂੰ ਅਜਿਹਾ ਹੀ ਦੰਡ ਵਿੰਦੇ ਹਾਂ।

Verse 30 — Surah Al-Anbiya 21:30

ਕੀ ਇਨਕਾਰ ਕਰਨ ਵਾਲਿਆਂ ਨੇ ਨਹੀਂ ਦੇਖਿਆ ਕਿ ਆਕਾਸ਼ ਅਤੇ ਧਰਤੀ ਦੋਵੇਂ ਬੰਦ ਸੀ। ਫਿਰ ਅਸੀਂ ਉਨ੍ਹਾਂ ਨੂੰ ਖੋਲ੍ਹ ਦਿੱਤਾ ਅਤੇ ਅਸੀਂ ਪਾਣੀ ਤੋਂ ਹਰ ਜੀਵਿਤ ਵਸਤੂ ਨੂੰ ਬਣਾਇਆ। ਕੀ ਫਿਰ ਵੀ ਉਹ ਈਮਾਨ ਨਹੀਂ ਲਿਆਉਂਦੇ।

Verse 31 — Surah Al-Anbiya 21:31

ਅਤੇ ਅਸੀਂ ਧਰਤੀ ਵਿਚ ਪਹਾੜ ਬਣਾਏ, ਤਾਂ ਕਿ ਉਹ ਉਨ੍ਹਾਂ ਨੂੰ ਲੈ ਕੇ, ਝੁਕ ਨਾ ਜਾਵੇ ਅਤੇ ਅਸੀਂ ਉਨ੍ਹਾਂ ਵਿਚ ਚੌੜੇ ਰਾਹ ਬਣਾਏ ਤਾਂ ਕਿ ਲੋਕ ਰਸਤਾ ਪ੍ਰਾਪਤ ਕਰਨ।

Verse 32 — Surah Al-Anbiya 21:32

ਅਤੇ ਅਸੀਂ ਆਕਾਸ਼ ਨੂੰ ਇੱਕ ਸੁਰੱਖਿਅਤ ਛੱਤ ਬਣਾਇਆ ਅਤੇ ਉਹ ਉਸ ਦੀਆਂ ਨਿਸ਼ਾਨੀਆਂ ਤੋਂ' ਮੂੰਹ ਮੌੜ ਰਹੇ ਹਨ।

Verse 33 — Surah Al-Anbiya 21:33

ਅਤੇ ਉਹ ਹੀ ਹੈ ਜਿਸ ਨੇ ਦਿਨ ਰਾਤ ਅਤੇ ਸੂਰਜ ਜ਼ੰਨ ਬਣਾਏ। ਸਾਰੇ ਆਪਣੇ ਆਪਣੇ ਘੇਰੇ ਵਿਚ ਤੈਰ ਰਹੇ ਹਨ।

Verse 34 — Surah Al-Anbiya 21:34

ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਵੀ ਕਿਸੇ ਮਨੁੱਖ ਨੂੰ ਹਮੇਸ਼ਾ ਰਹਿਣ ਵਾਲਾ ਜੀਵਨ ਨਹੀਂ ਦਿੱਤਾ। ਤਾਂ ਕੀ ਜੇਕਰ ਤੁਹਾਨੂੰ ਮੌਤ ਆ ਜਾਵੇ ਤਾਂ ਕੀ ਉਹ ਸਦੀਵੀਂ ਰਹਿਣ ਵਾਲੇ ਹਨ

Verse 35 — Surah Al-Anbiya 21:35

ਹਰੇਕ ਜੀਵ ਨੇ ਮੌਤ ਦਾ ਸਵਾਦ ਚੱਖਣਾ ਹੈ ਅਤੇ ਅਸੀਂ ਤੁਹਾਨੂੰ ਚੰਗੇ ਅਤੇ ਮਾੜੇ ਹਲਾਤਾਂ ਵਿਚ ਪਰਖਦੇ ਹਾਂ, ਇਮਤਿਹਾਨ ਲਈ ਅਤੇ ਤੁਸੀਂ ਸਾਰੇ ਸਾਡੇ ਵੱਲ ਵਾਪਿਸ ਪਰਤੋਗੇ।

Verse 36 — Surah Al-Anbiya 21:36

ਅਤੇ ਇਨਕਾਰੀ ਲੋਕ ਜਦੋਂ ਤੁਹਾਨੂੰ ਦੇਖਦੇ ਹਨ ਤਾਂ ਉਹ ਸਾਰੇ ਤੁਹਾਡਾ ਮਖੌਲ ਉਡਾਉਂਦੇ ਹਨ। ਕੀ ਇਹ ਹੀ ਹੈ ਜਿਹੜਾ ਤੁਹਾਡੇ ਪੂਜਕਾਂ ਦੀ ਚਰਚਾ ਕਰਿਆ ਕਰਦਾ ਹੈ। ਅਤੇ ਖੁਦ ਇਹ ਲੋਕ ਰਹਿਮਾਨ ਦੇ ਜ਼ਿਕਰ ਤੋਂ ਇਨਕਾਰ ਕਰਦੇ ਹਨ।

Verse 37 — Surah Al-Anbiya 21:37

ਮਨੁੱਖ ਜਲਦ-ਬਾਜ਼ੀ (ਕਾਹਲਾ ਪਣ) ਦੇ ਖਮੀਰ ਤੋਂ ਪੈਦਾ ਹੋਇਆ ਹੈ। ਮੈਂ ਤੁਹਾਨੂੰ ਜਲਦੀ ਹੀ ਆਪਣੀਆਂ ਨਿਸ਼ਾਨੀਆਂ ਦਿਖਾਵਾਂਗਾ ਤਾਂ ਤੁਸੀਂ ਮੇਰੇ ਤੋਂ ਕਾਹਲੀ ਨਾ ਚਾਹੋਂ।

Verse 38 — Surah Al-Anbiya 21:38

ਅਤੇ ਲੋਕ ਕਹਿੰਦੇ ਹਨ ਕਿ ਇਹ ਵਾਅਦਾ ਕਦੋਂ ਆਏਗਾ ਜੇਕਰ ਤੁਸੀਂ ਸੱਚੇ ਹੋ।

Verse 39 — Surah Al-Anbiya 21:39

ਕਾਸ਼! ਇਨ੍ਹਾਂ ਇਨਕਾਰੀਆਂ ਨੂੰ ਉਸ ਵੇਲੇ ਦੀ ਖ਼ਬਰ ਹੁੰਦੀ ਜਦੋਂ ਉਹ ਅੱਗ ਨੂੰ ਆਪਣੇ ਸਾਹਮਣੇ ਤੋਂ ਰੋਕ ਨਹੀਂ ਸਕਣਗੇ ਅਤੇ ਨਾ ਹੀ ਆਪਣੇ ਪਿੱਛੇ ਤੋਂ। ਅਤੇ ਨਾ ਹੀ ਉਨ੍ਹਾਂ ਨੂੰ ਮਦਦ ਪਹੁੰਚੇਗੀ।

Verse 40 — Surah Al-Anbiya 21:40

ਸਗੋਂ ਉਹ ਉਨ੍ਹਾਂ ਉੱਪਰ ਅਚਾਨਕ ਆ ਡਿੱਗੇਗੀ ਤਾਂ ਉਹ ਉਨ੍ਹਾਂ ਨੂੰ ਹਤਾਸ਼ ਕਰ ਦੇਵੇਗੀ। ਫਿਰ ਉਹ ਨਾ ਉਸਨੂੰ ਰੋਕ ਸਕਣਗੇ ਅਤੇ ਨਾਂ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇਗਾ।

Verse 41 — Surah Al-Anbiya 21:41

ਅਤੇ ਤੁਹਾਡੇ ਤੋਂ ਪਹਿਲਾਂ ਵੀ ਰਸੂਲਾਂ ਦਾ ਮਜ਼ਾਕ ਬਣਾਇਆ ਗਿਆ। ਫਿਰ ਉਨ੍ਹਾਂ ਵਿਚੋਂ ਜਿਨ੍ਹਾਂ ਲੋਕਾਂ ਨੇ ਮਜ਼ਾਕ ਬਣਾਇਆ ਸੀ ਉਨ੍ਹਾਂ ਨੂੰ ਉਸ ਚੀਜ਼ ਨੇ ਘੇਰ ਲਿਆ ਜਿਸ ਦਾ ਉਹ ਮਖੌਲ ਉਡਾਉਂਦੇ ਸਨ।

Verse 42 — Surah Al-Anbiya 21:42

ਆਖੋ ਕਿ ਕੋਣ ਹੈ, ਜਿਹੜਾ ਦਿਨ ਅਤੇ ਰਾਤ ਨੂੰ ਰਹਿਮਾਨ ਦੀ ਪਕੜ ਤੋਂ ਤੁਹਾਨੂੰ ਬਚਾਉਂਦਾ ਹੈ। ਸਗੋਂ ਉਹ ਲੋਕ ਆਪਣੇ ਰੱਬ ਦੇ ਜਿਕਰ ਤੋਂ ਮੂੰਹ ਮੌੜ ਰਹੇ ਹਨ।

Verse 43 — Surah Al-Anbiya 21:43

ਕੀ ਉਨ੍ਹਾਂ ਲਈ ਸਾਡੇ ਤੋਂ ਬਿਨਾ ਕੁਝ ਪੂਜਣਯੋਗ ਹਨ ਜਿਹੜੇ ਉਨ੍ਹਾਂ ਨੂੰ ਬਚਾ ਲੈਂਦੇ ਹਨ। ਉਹ ਖ਼ੁਦ ਆਪਣੀ ਰੱਖਿਆ ਦੀ ਤਾਕਤ ਨਹੀਂ ਰੱਖਦੇ। ਅਤੇ ਨਾ ਸਾਡੇ ਮੁਕਾਬਲੇ ਵਿਚ ਉਨ੍ਹਾਂ ਦੀ ਕੋਈ ਮਦਦ ਕਰ ਸਕਦਾ ਹੈ।

Verse 44 — Surah Al-Anbiya 21:44

ਸਗੋਂ ਅਸੀਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਉ ਦਾਦਿਆਂ ਨੂੰ ਸੰਸਾਰਿਕ ਚੀਜ਼ਾਂ ਦਿੱਤੀਆਂ। ਇਥੋਂ' ਤੱਕ ਕਿ ਇਸ ਹਾਲਤ ਵਿਚ ਉਨ੍ਹਾਂ ਦੀਆਂ ਮੁਦਤਾਂ (ਉਮਰਾਂ) ਗ਼ੁਜ਼ਰ ਗਈਆਂ। ਕੀ ਉਹ ਨਹੀਂ ਵੇਖਦੇ ਕਿ ਅਸੀ' ਧਰਤੀ ਨੂੰ ਸਮੇਟਦੇ ਚਲੇ ਜਾ ਰਹੇ ਹਾਂ। ਫਿਰ ਕੀ ਇਨ੍ਹਾਂ ਲੋਕਾਂ ਦਾ ਦਬਦਬਾ ਬਣਿਆ ਰਹਿਣ ਵਾਲਾ ਹੈ।

Verse 45 — Surah Al-Anbiya 21:45

ਆਖੋਂ, ਕਿ ਮੈਂ` ਸਿਰਫ਼ ਵਹੀ ਦੇ ਰਾਹੀਂ ਤੁਹਾਨੂੰ ਰੱਬ ਦੇ ਭੈਅ ਤੋਂ ਡਰਾਉਂਦਾ ਹਾਂ ਅਤੇ ਗੂੰਗੇ ਪੁਕਾਰ ਨੂੰ ਨਹੀਂ ਸੁਣਦੇ ਜਦੋਂ ਉਨ੍ਹਾਂ ਨੂੰ ਡਰਾਇਆ ਜਾਵੇ।

Verse 46 — Surah Al-Anbiya 21:46

ਅਤੇ ਜੇਕਰ ਤੇਰੇ ਰੱਬ ਦੇ ਅਜ਼ਾਬ (ਸਜ਼ਾ) ਦਾ ਇੱਕ ਬੁੱਲਾ ਵੀ ਉਨ੍ਹਾਂਨੂੰ ਡੂਹ ਜਾਵੇ ਤਾਂ ਉਹ ਕਹਿਣ ਲੱਗਣਗੇ ਕਿ ਹਾਏ! ਸਾਡੀ ਮਾੜੀ ਕਿਸਮਤ ਬੇਸ਼ੱਕ ਅਸੀਂ ਜ਼ਾਲਿਮ ਸੀ।

Verse 47 — Surah Al-Anbiya 21:47

ਅਤੇ ਅਸੀਂ ਕਿਆਮਤ ਦੇ ਦਿਨ ਇਨਸਾਫ਼ ਦੀ ਤੱਕੜੀ ਰੱਖਾਂਗੇ ਤਾਂ ਕਿਸੇ ਵੀ ਜੀਵ ਤੇ ਭੋਰਾ ਵੀ ਜ਼ੁਲਮ ਨਹੀਂ ਹੋਵੇਗਾ। ਅਤੇ ਜੇਕਰ ਰਾਈ ਦੇ ਦਾਣੇ ਬਰਾਬਰ ਵੀ ਕਿਸੇ ਦਾ ਕਰਮ ਹੋਂਵੇਗਾ ਤਾਂ ਅਸੀਂ ਉਸ ਨੂੰ ਪ੍ਰਗਟ ਕਰ ਦੇਵਾਂਗੇ। ਅਤੇ ਅਸੀਂ ਹਿਸਾਬ ਲੈਣ ਦੀ ਭਰਪੂਰ ਤਾਕਤ ਰਖਦੇ ਹਾਂ।

Verse 48 — Surah Al-Anbiya 21:48

ਅਤੇ ਅਸੀਂ ਮੂਸਾ ਅਤੇ ਹਾਰੂਨ ਨੂੰ ਫੁਰਕਾਨ (ਸੱਚ ਅਤੇ ਝੂਠ ਵਿਚ ਫਰਕ ਕਰਨ ਵਾਲਾ) ਅਤੇ ਪ੍ਰਕਾਸ਼ ਅਤੇ ਉਪਦੇਸ਼ ਬਖਸ਼ਿਸ਼ ਕੀਤੇ। ਅੱਲਾਹ ਤੋਂ ਡਰਨ ਵਾਲਿਆਂ ਲਈ।

Verse 49 — Surah Al-Anbiya 21:49

ਜਿਹੜੇ ਬਿਨ੍ਹਾਂ ਦੇਖੇ ਆਪਣੇ ਰੱਬ ਤੋਂ ਡਰਦੇ ਹਨ ਅਤੇ ਉਹ ਕਿਆਮਤ ਦਾ ਭੈਅ ਰੱਖਣ ਵਾਲੇ ਹਨ।

Verse 50 — Surah Al-Anbiya 21:50

ਅਤੇ ਇਹ ਇਕ ਬਰਕਤ ਵਾਲੀ ਚੇਤਾਵਨੀ ਹੈ ਜਿਸ ਨੂੰ ਅਸੀਂ ਉਤਾਰਿਆ ਹੈ ਤਾਂ ਕੀ ਹੁਣ ਤੁਸੀਂ ਇਸ ਨੂੰ ਝੁਠਲਾਉਂਦੇ ਹੋ।

Verse 51 — Surah Al-Anbiya 21:51

ਅਤੇ ਅਸੀਂ ਇਸ ਤੋਂ ਪਹਿਲਾਂ ਇਬਰਾਹੀਮ ਨੂੰ ਮਾਰਗ ਦਰਸ਼ਨ ਪ੍ਰਦਾਨ ਕੀਤਾ। ਅਸੀਂ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਸੀ।

Verse 52 — Surah Al-Anbiya 21:52

ਜਦੋਂ ਉਸ ਨੇ ਆਪਣੇ ਪਿਤਾ ਅਤੇ ਆਪਣੀ ਕੌਮ ਨੂੰ ਕਿਹਾ ਕਿ ਇਹ ਕਿਹੜੀਆਂ ਮੂਰਤੀਆਂ ਹਨ ਜਿਨ੍ਹਾਂ ਉੱਤੇ ਤੁਸੀਂ ਟਿਕੇ ਬੈਠੇ ਹੋ।

Verse 53 — Surah Al-Anbiya 21:53

ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਪਿਉ ਦਾਦਿਆਂ ਨੂੰ ਇਨ੍ਹਾਂ ਦੀ ਹੀ ਪੂਜਾ ਕਰਦੇ ਹੋਏ ਦੇਖਿਆ ਹੈ।

Verse 54 — Surah Al-Anbiya 21:54

ਇਬਰਾਹੀਮ ਨੇ ਕਿਹਾ, ਕਿ ਬੇਸ਼ੱਕ ਤੁਸੀਂ ਅਤੇ ਤੁਹਾਡੇ ਪਿਉ ਢਾਦੇ ਖੁੱਲ੍ਹੀ ਗੁਮਰਾਹੀ ਵਿਚ ਫਸੇ ਰਹੇ।

Verse 55 — Surah Al-Anbiya 21:55

ਉਨ੍ਹਾਂ ਨੇ ਕਿਹਾ ਕੀ ਤੁਸੀਂ ਸਾਡੇ ਕੋਲ ਸੱਚੀਆਂ ਗੱਲਾਂ ਲਿਆਏ ਹੋ ਜਾਂ ਤੁਸੀਂ ਮਖੌਲ ਕਰ ਰਹੇ ਹੋ।

Verse 56 — Surah Al-Anbiya 21:56

ਇਬਰਾਹੀਮ ਨੇ ਕਿਹਾ, ਸਗੋਂ ਤੁਹਾਡਾ ਰੱਬ ਉਹ ਹੈ, ਜਿਹੜਾ ਧਰਤੀ ਅਤੇ ਆਕਾਸ਼ਾਂ ਦਾ ਪਾਲਣਹਾਰ ਹੈ ਅਤੇ ਜਿਸ ਨੇ ਇਨ੍ਹਾਂ ਨੂੰ ਪੈਦਾ ਕੀਤਾ ਹੈ। ਮੈਂ ਇਸ ਗੱਲ ਦੀ ਗਵਾਹੀ ਦੇਣ ਵਾਲਿਆਂ ਵਿਚੋਂ ਹਾਂ।

Verse 57 — Surah Al-Anbiya 21:57

ਅਤੇ ਅੱਲਾਹ ਦੀ ਸਹੁੰ, ਮੈਂ ਤੁਹਾਡੀਆਂ ਮੂਰਤੀਆਂ ਦੇ ਸਬੰਧ ਵਿਚ ਇੱਕ ਯੋਜਨਾ ਬਣਾਵਾਂਗਾ ਜਦੋਂ ਤੁਸੀਂ ਇਥੇ ਨਹੀਂ ਹੋਵੌਗੇ।

Verse 58 — Surah Al-Anbiya 21:58

ਫਿਰ ਉਸ ਨੇ ਉਨ੍ਹਾਂ ਨੂੰ ਟੁੱਕੜੇ ਟੁੱਕੜੇ ਕਰ ਦਿੱਤਾ ਸ਼ਿਨ੍ਹਾਂ ਉਨ੍ਹਾਂ ਦੇ ਇੱਕ ਵੱਡੇ ਤੋਂ ਇਲਾਵਾ ਤਾਂ ਜੋ ਉਹ ਉਸ ਵੱਲ ਪੁੱਛਣ ਲਈ ਧਿਆਨ ਦੇਣ।

Verse 59 — Surah Al-Anbiya 21:59

ਉਨ੍ਹਾਂ ਨੇ ਕਿਹਾ ਕਿ ਸਾਡੀਆਂ ਮੂਰਤੀਆਂ ਨਾਲ ਅਜਿਹਾ ਕਿਸ ਨੇ ਕੀਤਾ ਹੈ। ਬੇਸ਼ੱਕ ਉਹ ਬੜਾ ਵੱਡਾ ਜ਼ਾਲਿਮ ਹੈ।

Verse 60 — Surah Al-Anbiya 21:60

ਲੋਕਾਂ ਨੇ ਕਿਹਾ ਕਿ ਅਸੀਂ ਇੱਕ ਨੌਜਵਾਨ ਨੂੰ ਉਨ੍ਹਾਂ ਬਾਰੇ ਕੁਝ ਕਹਿੰਦਿਆਂ ਸੁਣਿਆਂ ਸੀ, ਜਿਸਨੂੰ ਇਬਰਾਹੀਮ ਕਿਹਾ ਜਾਂਦਾ ਹੈ।

Verse 61 — Surah Al-Anbiya 21:61

ਉਨ੍ਹਾਂ ਨੇ ਕਿਹਾ ਕਿ ਉਸ ਨੂੰ ਸਾਰੇ ਲੋਕਾਂ ਦੇ ਸਾਹਮਣੇ ਹਾਜ਼ਿਰ ਕਰੋਂ ਤਾਂ ਜੋ ਉਸ ਨੂੰ ਪੁਛਿਆ ਜਾਵੇ।

Verse 62 — Surah Al-Anbiya 21:62

ਉਨ੍ਹਾਂ ਨੇ ਕਿਹਾ ਹੇ ਇਬਰਾਹੀਮ! ਕੀ ਸਾਡੇ ਪੂਜਕਾਂ ਦੇ ਨਾਲ ਤੁਸੀਂ ਅਜਿਹਾ ਇਹ ਕੀਤਾ ਹੈ।

Verse 63 — Surah Al-Anbiya 21:63

ਇਬਰਾਹੀਮ ਨੇ ਕਿਹਾ, ਸਗੋਂ ਉਨ੍ਹਾਂ ਦੇ ਉਸ ਵੱਡੇ ਨੇ ਅਜਿਹਾ ਕੀਤਾ ਹੈ ਤਾਂ ਉਸ ਨੂੰ ਪੁੱਛ ਲਉ ਜੇਕਰ ਇਹ ਬੋਲਦਾ ਹੋਵੇ।

Verse 64 — Surah Al-Anbiya 21:64

ਫਿਰ ਉਨ੍ਹਾਂ ਨੇ ਆਪਣੇ ਮਨ ਵਿਚ ਸੋਚਿਆ ਅਤੇ ਉਹ ਆਪਸ ਵਿਚ ਇੱਕ ਦੂਸਰੇ ਨੂੰ ਕਹਿਣ ਲੱਗੇ ਕਿ ਅਸਲ ਵਿਚ ਆਪਾਂ ਹੀ ਝੂਠ ਉੱਪਰ ਹਾਂ।

Verse 65 — Surah Al-Anbiya 21:65

ਫਿਰ (ਉਨ੍ਹਾਂ ਨੇ) ਆਪਣੇ ਸਿਰਾਂ ਨੂੰ ਝੁਕਾ ਲਿਆ। ਹੇ ਇਬਰਾਹੀਮ! ਤੂਸੀ' ਜਾਣਦੇ ਹੋ ਕਿ ਇਹ ਬੋਲਦੇ ਨਹੀਂ।

Verse 66 — Surah Al-Anbiya 21:66

ਇਬਰਾਹੀਮ ਨੇ ਕਿਹਾ, ਕੀ ਤੁਸੀਂ ਅੱਲਾਹ ਤੋਂ ਬਿਨ੍ਹਾਂ ਅਜਿਹੀਆਂ ਚੀਜ਼ਾਂ ਦੀ ਪੂਜਾ ਕਰਦੇ ਹੋਂ ਜਿਹੜੀਆਂ ਨਾ ਤੁਹਾਨੂੰ ਕੋਈ ਲਾਭ ਪਹੁੰਚਾ ਸਕਦੀਆਂ ਹਨ ਅਤੇ ਨਾ ਹਾਨੀ।

Verse 67 — Surah Al-Anbiya 21:67

ਅਫ਼ਸੋਸ ਹੈ ਤੁਹਾਡੇ ਉੱਪਰ ਵੀ ਅਤੇ ਇਨ੍ਹਾਂ ਚੀਜ਼ਾਂ (ਬੁੱਤਾਂ) ਉੱਪਰ ਵੀ ਜਿਨ੍ਹਾਂ ਦੀ ਤੁਸੀਂ ਅੱਲਾਹ ਤੋਂ ਬਿਨ੍ਹਾਂ ਪੂਜਾ ਕਰਦੇ ਹੋ। ਕੀ ਤੁਸੀਂ ਸਮਝਦੇ ਨਹੀਂ।

Verse 68 — Surah Al-Anbiya 21:68

ਉਨ੍ਹਾਂ ਨੇ ਕਿਹਾ ਕਿ ਇਸ ਨੂੰ ਅੱਗ ਵਿਚ ਜਲਾ ਦੇਵੋ ਅਤੇ ਆਪਣੇ ਪੂਜਕਾਂ ਦੀ ਮਦਦ ਕਰੋਂ, ਜੇਕਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ।

Verse 69 — Surah Al-Anbiya 21:69

ਅਸੀਂ ਕਿਹਾ ਹੈ ਅੱਗ! ਤੂੰ ਇਬਰਾਹੀਮ ਲਈ ਠੰਡੀ, ਸ਼ਾਂਤ ਅਤੇ ਸੁਰੱਖਿਅਤ ਬਣ ਜਾ।

Verse 70 — Surah Al-Anbiya 21:70

ਅਤੇ ਉਨ੍ਹਾਂ ਨੇ ਉਸ ਨਾਲ ਬੁਰਾਈ ਕਰਨੀ ਚਾਹੀ ਤਾਂ ਅਸੀਂ' ਉਨ੍ਹਾਂ ਲੋਕਾਂ ਨੂੰ ਅਸਫ਼ਲ ਬਣਾ ਦਿੱਤਾ।

Verse 71 — Surah Al-Anbiya 21:71

ਅਤੇ ਅਸੀਂ ਉਸ ਨੂੰ ਅਤੇ ਲੂਤ ਨੂੰ ਬਚਾ ਕੇ ਉਸ ਧਰਤੀ ਵੱਲ ਲੈ ਗਏ ਜਿਸ ਵਿਚ ਅਸੀਂ ਸੰਸਾਰ ਵਾਲਿਆਂ ਲਈ ਬਰਕਤਾਂ ਰੱਖੀਆਂ ਹਨ।

Verse 72 — Surah Al-Anbiya 21:72

ਅਤੇ ਅਸੀਂ_ਉਸ ਨੂੰ ਇਸਹਾਕ ਦਿੱਤਾ ਅਤੇ ਨਾਲ ਹੀ ਯਾਕੂਬ। ਅਤੇ ਅਸੀਂ ਇਨ੍ਹਾਂ ਸਾਰਿਆਂ ਨੂੰ ਸਦਾਚਾਰੀ ਸ਼ਣਾਇਆ।

Verse 73 — Surah Al-Anbiya 21:73

ਅਤੇ ਅਸੀਂ ਉਨ੍ਹਾਂ ਨੂੰ ਨਾਇਕ ਬਣਾਇਆ ਜਿਹੜੇ ਸਾਡੇ ਹੁਕਮ ਨਾਲ ਮਾਰਗ ਦਰਸ਼ਨ ਕਰਦੇ ਸੀ। ਅਸੀਂ ਉਨ੍ਹਾਂ ਨੂੰ ਚੰਗੇ ਕੰਮ, ਨਮਾਜ਼ ਅਤੇ ਜ਼ਕਾਤ ਅਦਾ ਕਰਨ ਦਾ ਹੁਕਮ ਭੇਜਿਆ ਅਤੇ ਉਹ ਸਾਡੀ ਇਬਾਦਤ ਕਰਨ ਵਾਲੇ ਸਨ।

Verse 74 — Surah Al-Anbiya 21:74

ਅਤੇ ਲੂਤ ਨੂੰ ਅਸੀਂ ਬਿਬੇਕ ਅਤੇ ਗਿਆਨ ਬਖਸ਼ਿਆ। ਅਤੇ ਉਸ ਨੂੰ ਉਸ ਬਸਤੀ ਤੋਂ ਮੁਕਤੀ ਦਿੱਤੀ ਜਿਸ ਦੇ ਲੋਕ ਬ਼ੂਰੇ ਕੰਮ ਕਰਦੇ ਸਨ। ਬੇਸ਼ੱਕ ਉਹ ਬਹੁਤ ਬ਼ੂਰੇ ਅਤੇ ਦੁਰਾਚਾਰੀ ਲੋਕ ਸਨ।

Verse 75 — Surah Al-Anbiya 21:75

ਅਤੇ ਅਸੀਂ ਉਸ ਨੂੰ ਆਪਣੀ ਰਹਿਮਤ ਵਿਚ ਦਾਖ਼ਿਲ ਕੀਤਾ, ਬੇਸ਼ੱਕ ਉਹ ਭਲੇ ਲੋਕਾਂ ਵਿਚੋਂ ਸੀ।

Verse 76 — Surah Al-Anbiya 21:76

ਅਤੇ ਨੂਹ ਨੂੰ ਜਦੋਂ ਇਸ ਤੋਂ ਪਹਿਲਾਂ ਉਸ ਨੇ ਪੁਕਾਰਿਆ ਤਾਂ ਅਸੀਂ ਉਸ ਦੀ ਬੇਨਤੀ ਸਵੀਕਾਰ ਕੀਤੀ। ਤਾਂ ਅਸੀਂ ਉਸ ਨੂੰ ਅਤੇ ਉਸ ਦੇ ਲੋਕਾਂ ਨੂੰ ਬਹੁਤ ਵੱਡੇ ਦੁੱਖਾਂ ਤੋਂ ਮੁਕਤੀ ਦਿੱਤੀ।

Verse 77 — Surah Al-Anbiya 21:77

ਅਤੇ ਉਨ੍ਹਾਂ ਲੋਕਾਂ ਦੇ ਮੁਕਾਬਲੇ ਵਿਚ ਉਸ ਦੀ ਸਹਾਇਤਾ ਕੀਤੀ ਜਿਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਤੋਂ ਇਨਕਾਰ ਕੀਤਾ। ਬੇਸ਼ੱਕ ਉਹ ਬਹੁਤ ਬੂਰੇ ਲੋਕ ਸੀ। ਤਾਂ ਹੀ ਅਸੀਂ ਉਨ੍ਹਾਂ ਸਾਰਿਆਂ ਨੂੰ ਡਬੋਂ ਦਿੱਤਾ।

Verse 78 — Surah Al-Anbiya 21:78

ਅਤੇ ਦਾਊਦ ਅਤੇ ਸੁਲੇਮਾਨ ਨੂੰ ਜਦੋਂ ਉਹ ਦੋਵੇਂ ਖੇਤੀ ਦੇ ਸਬੰਧ ਵਿਚ ਫੈਸਲਾ ਕਰ ਰਹੇ ਸੀ, ਜਦੋਂ ਉਸ ਵਿਚ ਕੁਝ ਲੋਕਾਂ ਦੀਆਂ ਬੱਕਰੀਆਂ ਰਾਤ ਦੇ ਸਮੇਂ (ਖੇਤ) ਵਿਚ ਜਾ ਪਈਆਂ ਅਤੇ ਅਸੀ' ਉਸ ਦੇ ਇਸ ਫ਼ੈਸਲੇ ਨੂੰ ਦੇਖ ਰਹੇ ਸੀ।

Verse 79 — Surah Al-Anbiya 21:79

ਤਾਂ ਅਸੀਂ ਸੁਲੇਮਾਨ ਨੂੰ ਇਸ ਦੀ ਸਮਝ ਦਿੱਤੀ। ਅਤੇ ਅਸੀਂ ਦੋਂਵਾਂ ਨੂੰ ਬਿਬੇਕ ਅਤੇ ਗਿਆਨ ਦਿੱਤਾ ਸੀ। ਅਤੇ ਅਸੀਂ ਦਾਊਦ ਦੇ ਅਧੀਨ ਕਰ ਦਿੱਤਾ ਪਹਾੜਾਂ ਨੂੰ, ਉਹ ਉਸ ਦੇ ਨਾਲ ਆਪਣੇ ਰੱਬ ਦੀ ਸਿਫ਼ਤ ਕਰਦੇ ਸੀ ਅਤੇ ਪੰਛੀਆਂ ਨੂੰ ਵੀ ਅਤੇ ਅਸੀਂ ਹੀ ਕਰਨ ਵਾਲੇ ਸੀ।

Verse 80 — Surah Al-Anbiya 21:80

ਅਤੇ ਅਸੀਂ ਉਸ ਨੂੰ ਤੁਹਾਡੇ ਲਈ ਇੱਕ ਯੁੱਧ ਬਸਤਰ ਬਣਾਉਣ ਦਾ ਹੁਨਰ ਸਿਖਾਇਆ ਤਾਂ ਕਿ ਉਹ ਤੁਹਾਨੂੰ ਯੁੱਧ ਵਿਚ ਸੁਰੱਖਿਅਤ ਰੱਖੇ ਫਿਰ ਕੀ ਤੁਸੀ' ਸ਼ੁਕਰ ਕਰਨ ਵਾਲੇ ਬਣਦੇ ਹੋ।

Verse 81 — Surah Al-Anbiya 21:81

ਅਤੇ ਅਸੀਂ ਸੂਲੇਮਾਨ ਲਈ ਤੇਜ ਹਵਾ ਨੂੰ ਵੱਸ ਵਿਚ ਕਰ ਦਿੱਤਾ ਜਿਹੜੀ ਉਸ ਦੇ ਹੁਕਮ ਨਾਲ ਉਸ ਖੇਤਰ ਵੱਲ ਚੱਲਦੀ ਸੀ ਜਿਸ ਵਿਚ ਅਸੀਂ ਬਰਕਤਾਂ ਰੱਖੀਆਂ ਸਨ। ਅਤੇ ਅਸੀਂ ਹਰੇਕ ਚੀਜ਼ ਨੂੰ ਜਾਣਨ ਵਾਲੇ ਹਾਂ।

Verse 82 — Surah Al-Anbiya 21:82

ਅਤੇ ਸੈਤਾਨਾਂ ਵਿਚੋਂ ਵੀ ਅਸੀਂ ਉਸ ਦਾ ਆਗਿਆਕਾਰੀ ਬਣਾ ਦਿੱਤਾ ਜਿਹੜੇ ਉਸ ਲਈ ਚੁੱਭੀ ਲਾਉਂਦੇ ਸੀ। ਅਤੇ ਇਸ ਤੋਂ' ਬਿਨ੍ਹਾਂ ਦੂਜੇ ਕੰਮ ਕਰਦੇ ਸੀ ਅਤੇ ਅਸੀਂ' ਹੀ ਉਸ ਨੂੰ ਸੰਭਾਲਣ ਵਾਲੇ ਸੀ।

Verse 83 — Surah Al-Anbiya 21:83

ਅਤੇ ਅਯੂਬ ਨੂੰ ਜਦੋਂ ਉਸ ਨੇ ਆਪਣੇ ਰੱਬ ਨੂੰ ਪੁਕਾਰਿਆ ਕਿ ਮੈਨੂੰ ਬਿਮਾਰੀ ਲੱਗ ਗਈ ਹੈ ਅਤੇ ਤੁਸੀਂ ਸਭ ਰਹਿਮਤ ਕਰਨ ਵਾਲਿਆਂ ਤੋਂ ਵਧੀਕ ਰਹਿਮਤ ਵਾਲੇ ਹੋ।

Verse 84 — Surah Al-Anbiya 21:84

ਤਾਂ ਅਸੀਂ ਉਸ ਦੀ ਅਰਦਾਸ ਸਵੀਕਾਰ ਕੀਤੀ ਅਤੇ ਉਸ ਨੂੰ ਜਿਹੜਾ ਕਸ਼ਟ ਸੀ ਦੂਰ ਕਰ ਦਿੱਤਾ। ਅਤੇ ਅਸੀਂ ਉਸ ਨੂੰ ਉਸ ਦਾ ਪਰਿਵਾਰ ਬਖਸ਼ਿਆ ਅਤੇ ਉਸ ਦੇ ਨਾਲ ਉਸਦੇ ਬਰਾਬਰ ਹੋਰ ਵੀ, ਆਪਣੇ ਵੱਲੋਂ ਰਹਿਮਤ ਉਪਦੇਸ਼ ਬੰਦਗੀ ਕਰਨ ਵਾਲਿਆਂ ਲਈ।

Verse 85 — Surah Al-Anbiya 21:85

ਅਤੇ ਇਸਮਾਈਲ, ਇਦਰੀਸ ਅਤੇ ਜ਼ੁਲਕਿਫ਼ਲ ਨੂੰ ਵੀ ਇਹ ਸਾਰੇ ਧੀਰਜ ਰੱਖਣ ਵਾਲਿਆਂ ਵਿਚੋ' ਸਨ।

Verse 86 — Surah Al-Anbiya 21:86

ਅਤੇ ਅਸੀਂ ਇਨ੍ਹਾਂ ਨੂੰ ਆਪਣੀ ਰਹਿਮਤ ਵਿਚ ਪ੍ਰਵੇਸ਼ ਦਿੱਤਾ। ਬੇਸ਼ੱਕ ਇਹ ਨੇਕ ਕੰਮ ਕਰਨ ਵਾਲਿਆਂ ਵਿਚੋ ਸਨ।

Verse 87 — Surah Al-Anbiya 21:87

ਅਤੇ ਮੱਛੀ ਵਾਲੇ (ਯੂਨਸ) ਨੂੰ ਵੀ ਜਦੋਂ ਕਿ ਉਹ ਆਪਣੀ ਕੌਮ ਨਾਲ ਨਰਾਜ਼ ਹੋ ਕੇ ਚਲਾ ਗਿਆ। ਫਿਰ ਉਸ ਨੇ ਇਹ ਸਮਝਿਆ ਕਿ ਅਸੀਂ ਉਸ ਨੂੰ ਨਹੀਂ ਫੜ੍ਹਾਂਗੇ। ਫਿਰ ਉਸ ਨੇ ਹਨੇਰੇ ਵਿਚ ਪੁਕਾਰਿਆ ਕਿ ਤੇਰੇ ਤੋਂ ਬਿਨ੍ਹਾਂ (ਮੇਰਾ) ਕੋਈ ਪੂਜਣਯੋਗ ਨਹੀਂ, ਤੂੰ ਪਵਿੱਤਰ ਹੈਂ, ਬੇਸ਼ੱਕ ਮੈਂ ਹੀ' ਦੋਸ਼ੀ ਹਾਂ।

Verse 88 — Surah Al-Anbiya 21:88

ਤਾਂ ਅਸੀਂ ਉਸ ਦੀ ਦੁਆ ਸਵੀਕਾਰ ਕੀਤੀ ਅਤੇ ਉਸ ਨੂੰ ਦੁੱਖ ਤੋਂ ਛੁਟਕਾਰਾ ਦਿੱਤਾ ਅਤੇ ਇਸੇ ਤਰ੍ਹਾਂ ਅਸੀਂ ਈਮਾਨ ਵਾਲਿਆਂ ਨੂੰ ਬਚਾ ਲੈਂਦੇ ਹਾਂ।

Verse 89 — Surah Al-Anbiya 21:89

ਅਤੇ ਜ਼ਕਰੀਆ ਨੂੰ, ਜਦੋਂ ਉਸ ਨੇ ਆਪਣੇ ਰੱਬ ਨੂੰ ਪੂਕਾਰਿਆ ਕਿ ਹੇ ਮੇਰੇ ਪਾਲਣਹਾਰ! ਤੂੰ ਮੈਨੂੰ ਇਕੱਲਾ ਨਾ ਛੱਡ ਅਤੇ ਤੂੰ ਸਰਵਸ੍ਰੇਸ਼ਟ ਵਾਰਿਸ ਹੈ।

Verse 90 — Surah Al-Anbiya 21:90

ਤਾਂ ਅਸੀਂ ਉਸ ਦੀ ਦੂਆ ਸਵੀਕਾਰ ਕੀਤੀ ਅਤੇ ਉਸ ਨੂੰ ਯਾਹਯਾ ਪ੍ਰਦਾਨ ਕੀਤਾ। ਅਤੇ ਉਸ ਦੀ ਪਤਨੀ ਨੂੰ ਉਸ ਲਈ ਬੱਚਾ ਜਣਨ ਦੇ ਕਾਬਿਲ ਬਣਾਇਆ। ਇਹ ਲੋਕ ਭਲੇ ਕਰਮਾਂ ਵਿਚ ਦੌੜਦੇ ਸਨ ਅਤੇ ਸਾਨੂੰ ਉਮੀਦ ਅਤੇ ਭੈਅ ਨਾਲ ਪੁਕਾਰਦੇ ਸਨ ਅਤੇ ਸਾਡੇ ਅੱਗੇ ਝੁਕਦੇ ਸਨ।

Verse 91 — Surah Al-Anbiya 21:91

ਅਤੇ ਉਹ ਔਰਤ ਜਿਸ ਨੇ ਆਪਣੀ ਪਵਿੱਤਰਾ ਨੂੰ ਬਚਾਇਆ ਅਤੇ ਅਸੀਂ ਉਸ ਅੰਦਰ ਆਪਣੀ ਆਤਮਾ ਫੂਕ ਦਿੱਤੀ ਅਤੇ ਉਸ ਨੂੰ ਅਤੇ ਉਸ ਦੇ ਬੇਟੇ ਨੂੰ ਸੰਸਾਰ ਵਾਲਿਆਂ ਲਈ ਇਕ ਨਿਸ਼ਾਨੀ ਬਣਾ ਦਿੱਤਾ।

Verse 92 — Surah Al-Anbiya 21:92

ਅਤੇ ਇਹ ਤੁਹਾਡੀ ਇਨਸਾਨੀ ਬਰਾਦਰੀ ਇੱਕ ਹੀ ਸੰਤਾਨ ਹੈ ਅਤੇ ਮੈਂ ਹੀ ਤੁਹਾਡਾ ਰੱਬ ਹਾਂ ਇਸ ਲਈ ਤੁਸੀਂ ਮੇਰੀ ਹੀ ਇਬਾਦਤ ਕਰੋ।

Verse 93 — Surah Al-Anbiya 21:93

ਅਤੇ ਉਨ੍ਹਾਂ ਨੇ ਆਪਣਾ ਧਰਮ ਲੋਕਾਂ ਦੇ ਵਿਚਕਾਰ ਟੁੱਕੜੇ ਟੁੱਕੜੇ ਕਰ ਦਿੱਤਾ। ਤੁਸੀਂ ਸਾਰੇ ਸਾਡੇ ਕੋਲ ਆਉਣ ਵਾਲੇ ਹੋ।

Verse 94 — Surah Al-Anbiya 21:94

ਇਸ ਲਈ ਜਿਹੜਾ ਬੰਦਾ ਭਲੇ ਕਰਮ ਕਰੇਗਾ ਅਤੇ ਉਹ ਈਮਾਨ ਵਾਲਾ ਹੋਵੇਗਾ ਤਾਂ ਉਸ ਦੇ ਭਲੇ ਕੰਮਾਂ ਦਾ ਉਦਮ ਅਸਫ਼ਲ ਨਹੀਂ ਹੋਵੇਗਾ ਅਤੇ ਅਸੀਂ ਉਸ ਨੂੰ ਲਿਖ ਲੈਂਦੇ ਹਾਂ।

Verse 95 — Surah Al-Anbiya 21:95

ਅਤੇ ਜਿਸ ਬਸਤੀ ਨੂੰ ਅਸੀਂ ਤਹਿਸ ਨਹਿਸ ਕਰ ਦਿੱਤਾ ਹੋਵੇ, ਉਨ੍ਹਾਂ ਲਈ ਸੰਭਵ ਨਹੀ ਹੈ ਉਹ (ਦੁਨੀਆਂ ਵੱਲ) ਪਰਤ ਆਉਣ।

Verse 96 — Surah Al-Anbiya 21:96

ਇਥੋਂ ਤੱਕ ਕਿ ਜਦੋਂ ਯਾਜੂਜ ਅਤੇ ਮਾਜੂਜ ਖੌਲ੍ਹ ਦਿੱਤੇ ਜਾਣਗੇ ਅਤੇ ਉਹ ਹਰੇਕ ਉਚਾਈ ਤੋਂ ਨਿਕਲ ਜਾਣਗੇ।

Verse 97 — Surah Al-Anbiya 21:97

ਅਤੇ ਸੱਚਾ ਵਾਅਦਾ ਨੇੜੇ ਆਉਣ ਲੱਗੇਗਾ ਤਾਂ ਉਨ੍ਹਾਂ ਲੋਕਾਂ ਦੀਆਂ ਅੱਖਾਂ ਫਟੀਆਂ ਰਹਿ ਜਾਣਗੀਆਂ, ਜਿਨ੍ਹਾਂ ਨੇ ਇਨਕਾਰ ਕੀਤਾ ਸੀ। ਹਾਏ! ਸਾਡੀ ਮਾੜੀ ਕਿਸਮਤ ਅਸੀਂ ਇਸ ਤੋਂ ਅਗਿਆਨੀ ਬਣੇ ਰਹੇ, ਸਗੋਂ ਅਸੀਂ ਜ਼ਾਲਿਮ ਸੀ।

Verse 98 — Surah Al-Anbiya 21:98

ਬੇਸ਼ੱਕ ਤੁਸੀਂ ਅਤੇ ਜਿਸ ਨੂੰ ਤੁਸੀਂ ਅੱਲਾਹ ਤੋਂ ਬਿਨ੍ਹਾਂ ਪੂਜਦੇ ਹੋ ਸਾਰੇ ਨਰਕ ਦਾ ਬਾਲਣ ਹਨ, ਤੁਸੀਂ ਉੱਤੇ ਹੀ ਜਾਣਾ ਹੈ।

Verse 99 — Surah Al-Anbiya 21:99

ਜੇਕਰ ਇਹ ਅਸਲ ਵਿਚ ਪੂਜਣਯੋਗ ਹੁੰਦੇ “ਤਾਂ ਉਸ ਵਿਚ ਨਾ ਪੈਂਦੇ। ਇਹ ਸਾਰੇ ਉਸ ਵਿਚ ਹਮੇਸ਼ਾਂ ਰਹਿਣਗੇ।

Verse 100 — Surah Al-Anbiya 21:100

ਉਸ ਵਿਚ ਉਨ੍ਹਾਂ ਲਈ ਚੀਕਾਂ ਹਨ ਅਤੇ ਉਹ ਉਸ ਵਿਚ ਇਸ ਤੋਂ ਬਿਨ੍ਹਾਂ ਕੂਝ ਨਹੀਂ ਸੁਨਣਗੇ।

Verse 101 — Surah Al-Anbiya 21:101

ਬੇਸ਼ੱਕ ਜਿਨ੍ਹਾਂ ਲਈ ਸਾਡੇ ਵੱਲੋਂ ਪਹਿਲਾਂ ਹੀ ਨੇਕੀ ਦਾ ਫ਼ੈਸਲਾ ਹੋ ਚੁੱਕਿਆ ਹੈ ਉਹ ਉਸ ਤੋਂ ਦੂਰ ਰੱਖੇ ਜਾਣਗੇ।

Verse 102 — Surah Al-Anbiya 21:102

ਉਹ ਉਸ ਦੀ ਆਹਟ ਵੀ ਨਹੀਂ ਸੁਨਣਗੇ ਅਤੇ ਉਹ ਆਪਣੀਆਂ ਮਨਪਸੰਦ ਚੀਜ਼ਾਂ ਵਿਚ ਹਮੇਸ਼ਾਂ ਰਹਿਣਗੇ।

Verse 103 — Surah Al-Anbiya 21:103

ਉਨ੍ਹਾਂ ਨੂੰ ਇਹ ਵੱਡੀ ਘਸ਼ਰਾਹਟ ਦੁੱਖੀ ਨਹੀਂ ਕਰੇਗੀ। ਅਤੇ ਫ਼ਰਿਸ਼ਤੇ ਉਨ੍ਹਾਂ ਦਾ ਸਵਾਗਤ ਕਰਨਗੇ। ਇਹ ਹੈ ਤੁਹਾਡੇ ਉਹ ਦਿਨ, ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਸੀ।

Verse 104 — Surah Al-Anbiya 21:104

ਜਿਸ ਦਿਨ ਅਸੀਂ ਅਸਮਾਨ ਨੂੰ ਲਪੇਟ ਦੇਵਾਂਗੇ ਜਿਸ ਤਤ੍ਹਾਂ ਵਹੀਆਂ ਦੇ ਪੰਨੇ ਲਪੇਟ ਦਿੱਤੇ ਜਾਂਦੇ ਹਨ। ਜਿਸ ਤਰ੍ਹਾਂ ਅਸੀਂ ਪਹਿਲਾਂ ਸ੍ਰਿਸ਼ਟੀ ਦਾ ਆਰੰਭ ਕੀਤਾ ਸੀ ਉਸੇ ਤਰ੍ਹਾਂ ਅਸੀਂ ਉਸ ਦੀ ਪੁਨਰ ਸਥਾਪਨਾ ਕਰਾਂਗੇ। ਇਹ ਸਾਡੇ ਜਿੰਮੇ ਵਾਅਦਾ ਹੈ ਅਸੀਂ ਇਸ ਨੂੰ ਕਰ ਕੇ ਰਹਾਂਗੇ।

Verse 105 — Surah Al-Anbiya 21:105

ਅਤੇ ਜਬੂਰ ਵਿਚ ਅਸੀਂ ਉਪਦੇਸ਼ ਤੋਂ ਬਾਅਦ ਲਿਖ ਚੁੱਕੇ ਹਾਂ ਕਿ ਧਰਤੀ ਦੇ ਵਾਰਿਸ ਸਾਡੇ ਸਦਾਚਾਰੀ ਬੰਦੇ ਹੋਣਗੇ।

Verse 106 — Surah Al-Anbiya 21:106

ਇਸ ਵਿਚ ਬੰਦਗੀ ਕਰਨ ਵਾਲਿਆਂ ਲਈ ਇਕ ਵੱਡੀ ਖ਼ਬਰ ਹੈ।

Verse 107 — Surah Al-Anbiya 21:107

ਅਤੇ ਅਸੀਂ ਤੁਹਾਨੂੰ ਤਾਂ ਸਿਰਫ਼ ਸੰਸਾਰ ਵਾਲਿਆਂ ਲਈ ਰਹਿਮਤ ਬਣਾ ਕੇ ਭੇਜਿਆ ਹੈ।

Verse 108 — Surah Al-Anbiya 21:108

ਆਖੋ, ਕਿ ਮੇਰੇ ਕੋਲ ਜਿਹੜੀ ਵਹੀ ਆਉਂਦੀ ਹੈ, ਉਹ ਇਹ ਹੈ, ਕਿ ਤੁਹਾਡਾ ਪੂਜਣਯੋਗ ਕੇਵਲ ਇੱਕ ਹੈ ਤਾਂ ਕੀ ਤੁਸੀਂ ਆਗਿਆਕਾਰੀ ਬਣਦੇ ਹੋ।

Verse 109 — Surah Al-Anbiya 21:109

ਇਸ ਲਈ ਜੇਕਰ ਉਹ ਮੂੰਹ ਮੋੜਨ ਤਾਂ ਕਹਿ ਦੇਵੇਂ ਕਿ ਮੈਂ ਤੁਹਾਨੂੰ ਸਪੱਸ਼ਟ ਰੂਪ ਵਿਚ ਸੂਚਿਤ ਕਰ ਚੁੱਕਾ ਹਾਂ। ਅਤੇ ਮੈਂ ਨਹੀਂ ਜਾਣਦਾ ਉਸ ਚੀਜ਼ ਸਾਰੇ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਜਾ ਰਿਹਾ ਹੈ ਕਿ ਉਹ ਨੇੜੇ ਹੈ ਜਾਂ ਦੂਰ।

Verse 110 — Surah Al-Anbiya 21:110

ਬੇਸ਼ੱਕ ਉਹ ਖੁੱਲ੍ਹੀਆਂ ਹੋਈਆਂ ਗੱਲਾਂ ਨੂੰ ਵੀ ਜਾਣਦਾ ਹੈ ਅਤੇ ਉਨ੍ਹਾਂ ਗੱਲਾਂ ਨੂੰ ਵੀ ਜਿਸ ਨੂੰ ਤੁਸੀਂ ਲੂਕਾਉਂਦੇ ਹੋ।

Verse 111 — Surah Al-Anbiya 21:111

ਅਤੇ ਮੈਨੂੰ ਪਤਾ ਨਹੀਂ' ਸੰਭਵ ਹੈ ਉਹ ਤੁਹਾਡੇ ਲਈ ਇਮਤਿਹਾਨ ਹੋਵੇ ਅਤੇ ਲਾਭ ਉਠਾ ਲੈਣ ਦਾ ਇੱਕ ਮੌਕਾ ਹੋਵੇ।

Verse 112 — Surah Al-Anbiya 21:112

ਪੈਗ਼ੰਬਰ ਨੇ ਆਖਿਆ, ਕਿ ਹੇ ਮੇਰੇ ਪਾਲਣਹਾਰ! ਸੱਚਾਈ ਨਾਲ ਫ਼ੈਸਲਾ ਕਰ ਦੇ। ਅਤੇ ਸਾਡਾ ਰੱਬ ਰਹਿਮਾਨ ਹੈ, ਉਸੇ ਤੋਂ ਅਸੀਂ ਉਨ੍ਹਾਂ ਗੱਲਾਂ ਲਈ ਸਹਾਇਤਾ ਮੰਗਦੇ ਹਾਂ ਜਿਹੜੀਆਂ ਤੁਸੀਂ ਬਿਆਨ ਕਰਦੇ ਹੋ।