Back to Languages
Panjabi - Chapter 28
Translation by Dr. Muhamad Habib, Bhai Harpreet Singh, Maulana Wahiduddin Khan
Verse 1
ਤਾ.ਸੀਨ.ਮੀਮ
Verse 2
ਇਹ ਰੋਸ਼ਨ ਕਿਤਾਬ ਦੀਆਂ ਆਇਤਾਂ ਹਨ।
Verse 3
ਅਸੀਂ ਮੂਸਾ ਅਤੇ ਫਿਰਔਨ ਦਾ ਕੂਝ ਹਾਲ ਤੁਹਾਨੂੰ ਠੀਕ-ਠੀਕ ਸੁਣਾਉਂਦੇ ਹਾਂ। ਉਨ੍ਹਾਂ ਲੋਕਾਂ ਲਈ ਜਿਹੜੇ ਈਮਾਨ ਲਿਆਏ।
Verse 4
ਬੇਸ਼ੱਕ ਫਿਰਔਨ ਨੇ ਧਰਤੀ ਤੇ ਬਗਾਵਤ ਕੀਤੀ ਅਤੇ ਉਸ ਨੇ ਉਸ ਦੇ ਵਾਸੀਆਂ ਨੂੰ ਧੜਿਆਂ ਵਿਚ ਵੰਡ ਦਿੱਤਾ। ਉਨ੍ਹਾਂ ਵਿਚੋਂ ਇੱਕ ਧੜੇ ਨੂੰ ਕਮਜ਼ੋਰ ਕਰ ਰੱਖਿਆ ਸੀ। ਉਹ ਉਨ੍ਹਾਂ ਦੇ ਨੌਜਵਾਨਾਂ ਦੀ ਹੱਤਿਆ ਕਰਦਾ ਸੀ। ਅਤੇ ਉਨ੍ਹਾਂ ਦੀਆਂ ਔਰਤਾਂ ਨੂੰ ਜੀਵਤ ਰੱਖਦਾ ਸੀ। ਬੇਸ਼ੱਕ ਉਹ ਨੁਕਸਾਨ ਕਰਨ ਵਾਲਿਆਂ ਵਿਚੋਂ ਸੀ।
Verse 5
ਅਤੇ ਅਸੀਂ ਚਾਹੁੰਦੇ ਸੀ ਕਿ ਉਨ੍ਹਾਂ ਲੋਕਾਂ ਉੱਤੇ ਅਹਿਸਾਨ ਕਰੀਏ ਜਿਹੜੇ ਧਰਤੀ ਉੱਤੇ ਕਮਜ਼ੋਰ ਕਰ ਦਿੱਤੇ ਗਏ ਸਨ। ਅਤੇ ਉਨ੍ਹਾਂ ਨੂੰ ਨਾਇਕ ਅਤੇ ਵਾਰਿਸ ਬਣਾ ਦੇਈਏ।
Verse 6
ਅਤੇ ਉਨ੍ਹਾਂ ਨੂੰ ਧਰਤੀ ਉੱਪਰ ਅਧਿਕਾਰ ਦਈਏ। ਅਤੇ ਫਿਰਔਨ, ਹਾਮਾਨ ਅਤੇ ਉਨ੍ਹਾਂ ਦੀਆਂ ਫ਼ੌਜਾਂ ਨੂੰ, ਉਨ੍ਹਾਂ ਨੂੰ ਉਹ ਹੀ ਦਿਖਾ ਦੇਈਏ ਜਿਸ ਤੋਂ ਉਹ ਡਰਦੇ ਹਨ।
Verse 7
ਅਤੇ ਅਸੀਂ ਸੂਸਾ ਦੀ ਮਾਂ ਨੂੰ ਇਲਹਾਮ (ਵਹੀ, ਪ੍ਰਕਾਸ਼ਨਾਂ) ਕੀਤਾ ਕਿ ਉਸ ਨੂੰ ਦੁੱਧ ਪਿਆਉ। ਫਿਰ ਜਦੋਂ' ਤੁਹਾਨੂੰ ਉਸ ਦੇ ਸਬੰਧ ਵਿਚ ਡਰ ਹੋਵੇ ਤਾਂ ਉਸ ਨੂੰ ਨਦੀ ਵਿਚ ਤਾਰ ਦਿਉ ਅਤੇ ਸ਼ੱਕ ਨਾ ਕਰੋ ਅਤੇ ਨਾ ਦੁਖੀ ਹੋਵੋ। ਅਸੀਂ ਉਸ
Verse 8
ਫਿਰ ਉਸ ਨੂੰ ਫਿਰਔਨ ਦੇ ਘਰ ਵਾਲਿਆਂ ਨੇ ਚੁੱਕ ਲਿਆ ਤਾਂ ਕਿ ਉਹ ਉਨ੍ਹਾਂ ਲਈ ਦੁਸ਼ਮਣ ਅਤੇ ਦੁੱਖ ਦਾ ਕਾਰਨ ਨਾ ਬਣੇ। ਬੇਸ਼ੱਕ ਫਿਰਔੰਨ, ਹਾਮਾਨ ਅਤੇ ਉਸਦੀਆਂ ਫੌਜਾਂ ਪਾਪੀ ਸਨ।
Verse 9
ਅਤੇ ਫਿਰਔਨ ਦੀ ਪਤਨੀ ਨੇ ਕਿਹਾ, ਕਿ ਇਹ ਮੇਰੇ ਲਈ ਅਤੇ ਤੁਹਾਡੇ ਲਈ ਅੱਖ ਦੀ ਠੁੰਢਕ ਹੈ। ਇਸ ਦੀ ਹੱਤਿਆ ਨਾ ਕਰੋ। ਹੋ ਸਕਦਾ ਇਹ ਸਾਨੂੰ ਲਾਭ ਦੇਵੇ ਜਾਂ ਇਸ ਨੂੰ ਆਪਣਾ ਪੁੱਤਰ ਬਣਾ ਲਈਏ। ਅਤੇ ਉਹ ਸਮਝਦੇ ਨਹੀਂ ਸਨ।
Verse 10
ਅਤੇ ਮੂਸਾ ਦੀ ਮਾਂ ਦਾ ਹਿਰਦਾ ਵਿਆਕੂਲ ਹੋ ਉੱਠਿਆ ਹੈ ਜੇਕਰ ਅਸੀਂ ਉਸ ਦੇ ਦਿਲ ਨੂੰ ਨਾ ਸੰਭਾਲਦੇ ਕਿ ਉਹ ਵਿਸ਼ਵਾਸ ਕਰਨ ਵਾਲਿਆਂ ਵਿਚ ਰਹੇ 'ਤਾਂ ਨੇੜੇ ਸੀ ਕਿ ਉਹ ਕਿਸੇ ਨੂੰ ਪ੍ਰਗਟ ਕਰ ਦਿੰਦੀ।
Verse 11
ਅਤੇ ਉਸ ਨੇ ਉਸਦੀ ਭੈਣ ਨੂੰ ਆਖਿਆ ਕਿ ਤੂੰ ਇਸ ਦੇ ਪਿਛੇ ਪਿੱਛੇ ਜਾ ਤਾਂ ਉਹ ਉਸ ਨੂੰ ਅਜਨਬੀ ਬਣ ਕੇ ਦੇਖਦੀ ਰਹੇ ਅਤੇ ਉਨ੍ਹਾਂ ਲੋਕਾਂ ਨੂੰ ਪਤਾ ਨਾ ਲੱਗਿਆ।
Verse 12
ਅਤੇ ਅਸੀਂ ਪਹਿਲਾਂ ਹੀ ਮੂਸਾ ਤੋਂ ਦਾਈਆਂ ਨੂੰ ਰੋਕ ਰੱਖਿਆ ਸੀ। ਤਾਂ ਲੜਕੀ ਨੇ ਆਖਿਆ, ਕੀ ਮੈਂ ਤੁਹਾਨੂੰ ਅਜਿਹੇ ਘਰ ਵਾਲਿਆਂ ਦਾ ਪਤਾ ਦੇਵਾਂ ਜਿਹੜਾ ਤੁਹਾਡੇ ਲਈ ਇਸ ਦਾ ਪਾਲਣ ਪੋਸ਼ਣ ਕਰਨ ਅਤੇ ਉਹ ਇਸ ਦੇ ਸ਼ੁੱਭਚਿੰਤਕ ਹੋਣ।
Verse 13
ਇਸ ਤਰਾਂ ਅਸੀਂ ਉਸ ਨੂੰ ਉਸ ਦੀ ਮਾਂ ਵੱਲ ਵਾਪਿਸ ਮੋੜ ਦਿੱਤਾ ਤਾਂ ਕਿ ਉਸ ਦੀਆਂ ਅੱਖਾਂ ਠੰਢੀਆਂ ਹੋਣ ਅਤੇ ਉਹ ਦੁਖੀ ਨਾ ਹੋਵੇ। ਅਤੇ ਤਾਂ ਕਿ ਉਹ ਜਾਣ ਲਵੇ ਕਿ ਅੱਲਾਹ ਦਾ ਵਾਅਦਾ ਸੱਚਾ ਹੈ। ਪਰੰਤੂ ਜ਼ਿਆਦਾਤਰ ਲੋਕ ਨਹੀਂ ਜਾਣਦੇ।
Verse 14
ਜਦੋਂ ਮੂਸਾ ਆਪਣੀ ਜਵਾਨੀ ਦੀ ਅਵੱਸਥਾ ਨੂੰ ਪਹੁੰਚਿਆ ਅਤੇ ਪੂਰਾ ਜਵਾਨ ਹੋ ਗਿਆ ਤਾਂ ਅਸੀਂ ਉਸਨੂੰ ਬਿਬੇਕ ਤੇ ਗਿਆਨ ਬਖਸ਼ਿਸ਼ ਕੀਤਾ ਅਤੇ ਅਸੀਂ ਨੇਕੀ ਕਰਨ ਵਾਲਿਆਂ ਨੂੰ ਇਸੇ ਤੜ੍ਹਾਂ ਬਦਲਾ ਦਿੰਦੇ ਹਾਂ।
Verse 15
ਅਤੇ ਉਹ ਸ਼ਹਿਰ ਵਿਚ ਅਜਿਹੇ ਸਮੇਂ ਦਾਖਿਲ ਹੋਇਆ ਜਦੋਂ ਸ਼ਹਿਰ ਵਾਸੀ ਬੇਪਰਵਾਹ ਸਨ ਤਾਂ ਉਸ ਨੇ ਉੱਤੇ ਦੋ ਬੰਦਿਆ ਨੂੰ ਲੜਦੇ ਹੋਏ ਵੇਖਿਆ। ਇੱਕ ਉਸ ਦੀ ਆਪਣੀ ਕੌਮ ਵਿੱਚੋਂ ਅਤੇ ਦੂਸਰਾ ਦੁਸ਼ਮਣਾਂ ਵਿਚੋਂ ਸੀ। ਤਾਂ ਜਿਹੜਾ ਉਸ ਦੀ ਕੌਮ ਵਿਚੋਂ ਸੀ ਉਸ ਨੇ ਆਪਣੇ ਦੁਸ਼ਮਣ ਦੇ ਵਿਰੁੱਧ ਮਦਦ ਮੰਗੀ। ਤਾਂ ਮੂਸਾ ਨੇ ਉਸ ਨੂੰ ਮੁੱਕਾ ਮਾਰਿਆ ਅਤੇ ਉਸ ਦਾ ਕੰਮ ਤਮਾਮ ਕਰ ਦਿੱਤਾ। ਮੂਸਾ ਨੇ ਆਖਿਆ ਕਿ ਇਹ ਸੈਤਾਨ ਦੇ ਕੰਮਾਂ ਵਿਚੋਂ' ਹੈ, ਬੇਸ਼ੱਕ ਉਹ ਭਟਕਾਉਣ ਵਾਲਾ ਪੱਕਾ ਦੁਸ਼ਮਣ ਹੈ।
Verse 16
ਉਸ ਨੇ ਆਖਿਆ ਹੇ ਮੇਰੇ ਪਾਲਣਹਾਰ! ਮੈਂ ਆਪਣੇ ਆਪ ਉੱਪਰ ਜ਼ੁਲਮ ਕੀਤਾ ਹੈ। ਇਸ ਵਿਚ ਮੈਨੂੰ ਮੁਆਫ਼ੀ ਬਖਸ਼ ਤਾਂ ਅੱਲਾਹ ਨੇ ਉਸ ਨੂੰ ਮੁਆਫ਼ ਕਰ ਦਿੱਤਾ। ਬੇਸ਼ੱਕ ਉਹ ਮੁਆਫ਼ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹੈ।
Verse 17
ਉਸ ਨੇ ਆਖਿਆ ਕਿ ਹੈ ਮੇਰੇ ਪਾਲਣਹਾਰ! ਜਿਵੇਂ ਤੂੰ ਮੇਰੇ ਉੱਪਰ ਕਿਰਪਾ ਕੀਤੀ ਹੈ ਤਾਂ ਹੁਣ ਮੈਂ ਕਦੇ ਵੀ ਅਪਰਾਧੀਆਂ ਦਾ ਸਹਾਇਕ ਨਹੀਂ ਬਣਾਂਗਾ।
Verse 18
ਫਿਰ ਸਵੇਰ ਵੇਲੇ ਉਹ ਸ਼ਹਿਰ ਵਿਚ ਡਰਦਾ ਹੋਇਆ ਟੋਹ ਲੈਂਦਾ ਹੋਇਆ ਉੱਠਿਆ ਤਾਂ ਉਸ ਨੇ ਦੇਖਿਆ ਕਿ ਉਹ ਹੀ ਬੰਦਾ ਜਿਸ ਨੇ ਕੱਲ ਉਸ ਨੇ ਉਸ ਤੋਂ ਮਦਦ ਮੰਗੀ ਸੀ। ਉਹ ਅੱਜ ਫਿਰ ਉਸ ਨੂੰ ਮਦਦ ਲਈ ਪੁਕਾਰ ਰਿਹਾ ਸੀ। ਮੂਸਾ ਨੇ ਉਸ ਨੂੰ ਆਖਿਆ ਬੇਸ਼ੱਕ ਤੂੰ ਸਪੱਸ਼ਟ ਭਟਕਿਆ ਹੋਇਆ ਹੈ।
Verse 19
ਫਿਰ ਜਦੋਂ ਉਸ ਨੇ ਚਾਹਿਆ ਕਿ ਉਹ ਉਸ ਨੂੰ ਫੜ੍ਹੇ ਜਿਹੜਾ ਉਨ੍ਹਾਂ ਦੋਵਾਂ ਦਾ ਦੁਸ਼ਮਣ ਸੀ। ਉਸ ਨੇ ਕਿਹਾ ਕਿ ਹੇ, ਮੂਸਾ ਤੂੰ ਮੇਰੀ ਹੱਤਿਆ ਕਰਨਾ ਚਾਹੁੰਦਾ ਹੈ ਜਿਵੇਂ ਤੂੰ ਕੱਲ ਇੱਕ ਵਿਅਕਤੀ ਦੀ ਹੱਤਿਆ ਕੀਤੀ ਸੀ। ਤੁਸੀਂ ਤਾਂ ਧਰਤੀ ਤੇ ਜ਼ਾਲਿਮ ਬਣ ਕੇ ਰਹਿਣਾ ਚਾਹੁੰਦੇ ਹੋ ਤੁਸੀਂ ਸੁਧਾਰ ਕਰਨ ਵਾਲਿਆਂ ਵਿਚ ਨਹੀਂ ਹੋਣਾ ਚਾਹੁੰਦੇ।
Verse 20
ਅਤੇ ਇੱਕ ਬੰਦਾ ਸ਼ਹਿਰ ਦੇ ਕਿਨਾਰੇ ਤੋਂ ਦੌੜਦਾ ਹੋਇਆ ਆਇਆ। ਉਸ ਨੇ ਕਿਹਾ ਹੇ ਮੂਸਾ! ਦਰਬਾਰ ਵਾਲੇ ਸਲਾਹ ਕਰ ਰਹੇ ਹਨ ਕਿ ਉਹ ਤੈਨੂੰ ਮਾਰ ਦੇਣ। ਇਸ ਲਈ ਤੁਸੀਂ ਨਿਕਲ ਜਾਉ ਮੈਂ' ਤੁਹਾਡੇ ਸ਼ੁੱਭ ਚਿੰਤਕਾਂ ਵਿਚੋਂ ਹਾਂ।
Verse 21
ਫਿਰ ਉਹ ਉਥੋਂ ਡਰਦਾ ਹੋਇਆ ਟੋਹ ਲੈਂਦਾ ਹੋਇਆ ਨਿਕਲ ਗਿਆ। ਉਸ ਨੇ ਆਖਿਆ ਹੈ ਮੇਰੇ ਰੱਬ! ਮੈਨੂੰ ਜ਼ਾਲਿਮ ਲੋਕਾਂ ਤੋਂ ਮੁਕਤੀ ਪ੍ਰਦਾਨ ਕਰ।
Verse 22
ਅਤੇ ਜਦੋਂ ਉਸ ਨੇ ਮਦਯਨ ਵੱਲ ਸਫ਼ਰ ਦਾ ਫੈਸਲਾ ਕੀਤਾ ਤਾਂ ਉਸ ਨੇ ਆਖਿਆ, ਕਾਸ਼! ਆਸ ਹੈ ਕਿ ਮੇਰਾ ਰੱਬ ਮੈਨੂੰ ਸਿੱਧਾ ਰਾਹ ਵਿਖਾ ਦੇਵੇ।
Verse 23
ਅਤੇ ਜਦੋਂ ਉਹ ਮਦਯਨ ਦੇ ਪਾਣੀ ਤੇ ਪਹੁੰਚਿਆ ਤਾਂ ਉੱਤੇ ਉਸ ਨੇ ਲੋਕਾਂ ਦੇ ਇਕ ਸਮੂਹ ਨੂੰ ਪਾਣੀ ਪਿਲਾਉਂਦੇ ਹੋਏ ਦੇਖਿਆ। ਅਤੇ ਉਸ ਤੋਂ ਵੱਖਰੀਆਂ ਇੱਕ ਪਾਸੇ ਦੋ ਔਰਤਾਂ ਨੂੰ ਦੇਖਿਆ ਕਿ ਉਹ ਆਪਣੀਆਂ ਬੱਕਰੀਆਂ ਨੂੰ ਰੋਕ ਕੇ ਖੜ੍ਹੀਆਂ ਹਨ। ਮੂਸਾ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਡਾ ਕੀ ਮਸਲਾ ਹੈ। ਉਨ੍ਹਾਂ ਨੇ ਆਖਿਆ ਕਿ ਅਸੀਂ ਪਾਣੀ ਨਹੀਂ ਪਿਲਾਉਂਦੇ ਜਦੋਂ ਤੱਕ ਚਰਾਵਾਹੇ ਆਪਣੀਆਂ ਬੱਕਰੀਆਂ ਇੱਥੋਂ ਨਾ ਹਟਾ ਲੈਣ ਅਤੇ ਸਾਡੇ ਪਿਤਾ ਬਜ਼ੁਰਗ ਹਨ।
Verse 24
ਤਾਂ ਉਸ ਨੇ ਉਨ੍ਹਾਂ ਦੇ ਪਸ਼ੂਆਂ ਨੂੰ ਪਾਣੀ ਪਿਲਾਇਆ ਅਤੇ ਫਿਰ ਛਾਂ ਵਿਚ ਚਲਾ ਗਿਆ। ਫਿਰ ਕਿਹਾ ਹੇ ਮੇਰੇ ਪਾਲਣਹਾਰ ! ਜਿਹੜੀ ਵੀ ਚੰਗੀ ਚੀਜ਼ ਮੇਰੇ ਲਈ ਉਤਾਰੇ ਮੈ ਉਸ ਦਾ ਮੁਹਤਾਜ ਹਾਂ।
Verse 25
ਫਿਰ ਉਨ੍ਹਾਂ ਦੋਵਾਂ ਵਿਚੋਂ ਸ਼ਰਮਿੰਦਗੀ ਨਾਲ ਚੱਲਦੀ ਹੋਈ ਇੱਕ ਲੜਕੀ ਆਈ ਉਸ ਨੇ ਕਿਹਾ ਮੇਰੇ ਪਿਤਾ ਆਪ ਨੂੰ ਬੁਲਾ ਰਹੇ ਹਨ ਤਾਂ ਕਿ ਤੁਸੀਂ ਸਾਡੇ ਲਈ ਜਿਹੜਾ ਪਾਣੀ ਪਿਲਾਇਆ ਉਸ ਦਾ ਤੁਹਾਨੂੰ ਫ਼ਲ ਦੇ ਸਕਣ। ਫਿਰ ਜਦੋਂ ਉਹ ਉਸ ਦੇ ਕੋਲ ਆਇਆ ਤਾਂ ਉਸ ਨੇ ਸਾਰਾ ਹਾਲ ਬਿਆਨ ਕੀਤਾ ਤਾਂ ਉਸ ਨੇ ਕਿਹਾ ਡਰੋ ਨਾ ਤੁਸੀਂ ਜ਼ਾਲਿਮਾਂ ਤੋਂ ਮੁਕਤੀ ਪਾਉਂਦੇ ਹੋ।
Verse 26
ਉਨ੍ਹਾਂ ਵਿਚੋਂ ਇੱਕ ਨੇ ਆਖਿਆ, ਹੈ ਪਿਤਾ ਜੀ! ਇਸ ਨੂੰ ਕੰਮ ਤੇ ਰੱਖ ਲਈਏ। ਚੰਗਾ ਬੰਦਾ, ਜਿਸ ਨੂੰ ਤੁਸੀਂ ਕੰਮ ਤੇ ਰੱਖਣਾ ਚਾਹੋਂ। ਉਹ ਹੀ ਹੈ, ਜਿਹੜਾ ਸ਼ਕਤੀਸ਼ਾਲੀ ਅਤੇ ਅਮਾਨਤਦਾਰ ਹੋਵੇ।
Verse 27
ਉਸ ਨੇ (ਮੂਸਾ ਨੂੰ) ਆਖਿਆ ਕਿ ਮੈਂ ਚਾਹੁੰਦਾ ਹਾਂ, ਕਿ ਮੈਂ ਆਪਣੀਆਂ ਇਨ੍ਹਾਂ ਦੋਵਾਂ ਬੇਟੀਆਂ ਵਿਚੋਂ ਇੱਕ ਦਾ ਵਿਆਹ ਤੁਹਾਡੇ ਨਾਲ ਕਰ ਦੇਵਾਂ, ਪਰ ਸ਼ਰਤ ਹੈ ਕਿ ਤੁਸੀਂ ਅੱਠ ਸਾਲ ਤੱਕ ਮੇਰੀ ਨੌਕਰੀ ਕਰੋਂ। ਫਿਰ ਜੇਕਰ ਤੁਸੀ' ਦਸ ਸਾਲ ਪੂਰੇ ਕਰ ਦੇਵੋਂ ਤਾਂ ਉਹ ਤੁਹਾਡੇ ਵੱਲੋਂ ਅਹਿਸਾਨ ਹੋਵੇਗਾ ਅਤੇ ਮੈਂ ਤੁਹਾਨੂੰ ਮੁਸੀਬਤ ਵਿਚ ਨਹੀਂ ਪਾਉਣਾ ਚਾਹੁੰਦਾ। ਜੇਕਰ ਅੱਲਾਹ ਨੇ ਚਾਹਿਆ ਤਾਂ ਤੂਸੀਂ' ਮੈਨੂੰ ਚੰਗਾ ਬੰਦਾ ਪਾਉਗੇ।
Verse 28
ਮੂਸਾ ਨੇ ਆਖਿਆ, ਕਿ ਇਹ ਗੱਲ ਮੇਰੇ ਅਤੇ ਤੁਹਾਡੇ ਵਿਚਕਾਰ ਤੈਅ ਹੈ। ਇਨ੍ਹਾਂ ਦੋਵਾਂ ਸਮਿਆਂ ਵਿਚੋਂ ਜਿਹੜਾ ਵੀ ਮੈਂ ਪੂਰਾ ਕਰਾਂ ਤਾਂ ਫਿਰ ਮੇਰੇ ਲਈ ਕੋਈ ਰੋਕ ਨਹੀਂ ਹੋਵੇਗੀ ਅਤੇ ਅੱਲਾਹ ਸਾਡੇ ਵਚਨ ਅਤੇ ਸਮਝੌਤੇ ਲਈ ਗਵਾਹ ਹੈ।
Verse 29
ਫਿਰ ਜਦੋਂ ਮੂਸਾ ਨੇ ਸਮਾਂ ਪੂਰਾ ਕਰ ਲਿਆ ਤਾਂ ਉਸ ਨੇ ਆਪਣੇ ਘਰ ਵਾਲਿਆਂ ਦੇ ਨਾਲ ਕੂਚ ਕੀਤਾ ਤਾਂ ਉਸ ਨੌ ਤੂਰ ਦੀ ਪਹਾੜੀ ਵੱਲ ਇੱਕ ਅੱਗ ਦੇਖੀ। ਉਸ ਨੇ ਆਪਣੇ ਘਰ ਵਾਲਿਆਂ ਨੂੰ ਕਿਹਾ, ਕਿ ਤੁਸੀਂ ਰੁਕੋ, ਮੈਂ ਇੱਕ ਅੱਗ ਦੇਖੀ ਹੈ। ਸ਼ਾਇਦ ਮੈਂ ਉਥੋਂ ਕੋਈ ਖ਼ਬਰ ਲੈ ਕੇ ਆਵਾਂ ਜਾਂ ਅੱਗ ਦਾ ਅੰਗਾਰਾਂ ਲੈ ਕੇ ਆਵਾਂ ਤਾਂ ਕਿ ਤੁਸੀਂ ਸੇਕ ਸਕੋ।
Verse 30
ਫਿਰ ਜਦੋਂ ਉਹ ਉੱਤੇ ਪਹੁੰਚਿਆਂ ਤਾਂ ਉਸ ਨੂੰ ਘਾਟੀ ਦੇ ਸੱਜੇ ਹੱਥ ਬਰਕਤ ਵਾਲੇ ਖੇਤਰ ਵਿਚ ਰੁੱਖ ਵਿਚੋਂ ਪੁਕਾਰਿਆ ਗਿਆ ਕਿ ਹੇ ਮੂਸਾ! ਮੈ ਅੱਲਾਹ ਹਾਂ ਸਾਰੇ ਸੰਸਾਰ ਦਾ ਮਾਲਕ।
Verse 31
ਅਤੇ ਇਹ ਕਿ ਤੁਸੀਂ ਆਪਣੀ ਸੋਟੀ ਸੁੱਟ ਦਿਉਂ। ਜਦੋਂ ਉਸ ਨੇ (ਸੁੱਟੀ ਹੋਈ ਸੋਟੀ ਨੂੰ) ਹਿਲਦੇ ਵੇਖਿਆ ਜਿਵੇਂ ਸੱਪ ਹੋਵੇ ਤਾਂ ਉਹ ਪਿੱਠ ਘੁੰਮਾ ਕੇ ਭੱਜ ਗਿਆ ਅਤੇ ਉਸ ਨੇ ਮੁੜ ਕੇ ਨਾ ਵੇਖਿਆ। ਫਿਰ ਆਵਾਜ਼ ਆਈ ਹੇ ਮੂਸਾ! ਡਰੋਂ ਨਾ ਅੱਗੇ ਆਉ ਤੁਸੀਂ ਪੂਰੀ ਤਰ੍ਹਾਂ ਸੁਰੱਖਿਅਤ ਹੋ।
Verse 32
ਆਪਣਾ ਹੱਥ ਆਪਣੇ ਗਲਮੇਂ (ਗਿਰੇਬਾਨ) ਵਿਚ ਪਾਉ ਉਹ ਸ਼ਨ੍ਹਾਂ ਕਿਸੇ ਰੌਗ ਦੇ ਚਮਕਦੇ ਹੋਏ ਨਿਕਲੇਗਾ ਅਤੇ ਡਰੋਂ ਨਹੀਂ, ਆਪਣੀ ਬਾਹ ਆਪਣੇ ਵੱਲ ਲੈ ਲਉ। ਅਤੇ ਇਹ ਤੁਹਾਡੇ ਰੱਬ ਵੱਲੋਂ ਦੋ ਪ੍ਰਮਾਣ ਹਨ। ਫਿਰਔਨ ਅਤੇ ਉਸਦੇ ਦਰਬਾਰੀਆਂ ਕੋਲ ਜਾਣ ਲਈ। ਬੇਸ਼ੱਕ ਉਹ ਇਨਕਾਰੀ ਲੋਕ ਸਨ।
Verse 33
ਮੂਸਾ ਨੇ ਆਖਿਆ, ਹੇ ਮੇਰੇ ਪਾਲਣਹਾਰ! ਮੈ' ਉਨ੍ਹਾਂ ਵਿਚੋਂ ਇੱਕ ਬੰਦੇ ਦੀ ਹੱਤਿਆ ਕੀਤੀ ਹੈ ਇਸ ਲਈ ਮੈਂ ਡਰਦਾ ਹਾਂ ਕਿ ਉਹ ਮੈਨੂੰ ਮਾਰ ਦੇਣਗੇ।
Verse 34
ਅਤੇ ਮੇਰਾ ਭਾਈ ਹਾਰੂਨ ਮੇਰੇ ਨਾਲੋਂ ਵੱਧ ਚੰਗਾ ਬੋਲਣ ਵਾਲਾ ਹੈ। ਤਾਂ ਤੂੰ ਉਸ ਨੂੰ ਸਹਾਇਕ ਦੀ ਹੈਸੀਅਤ ਵਿਚ ਮੇਰੇ ਨਾਲ ਭੇਜ ਦੇ। ਤਾਂ ਜੋ ਉਹ ਮੇਰਾ ਸਮਰੱਥਨ ਕਰ ਸਕੇ। ਮੈ' ਡਰਦਾ ਹਾਂ ਕਿ ਉਹ ਲੋਕ ਮੈਨੂੰ ਝੁਠਲਾ ਦੇਣਗੇ।
Verse 35
ਫਰਮਾਇਆ ਕਿ ਅਸੀਂ' ਤੁਹਾਡੇ ਭਰਾ ਰਾਹੀ' ਤੁਹਾਡੀ ਬਾਂਹ ਮਜ਼ਬੂਤ ਕਰਾਂਗੇ। ਅਤੇ ਅਸੀਂ ਤੁਹਾਨੂੰ ਦੋਂਵਾਂ ਨੂੰ ਉਨ੍ਹਾਂ ਤੇ ਭਾਰੀ ਕਰਾਂਗੇ “ਤਾਂ ਉਹ ਤੁਹਾਡੇ ਤੱਕ ਨਾ ਪਹੁੰਚ ਸਕਣਗੇ। ਸਾਡੀਆਂ ਨਿਸ਼ਾਨੀਆਂ ਦੇ ਨਾਲ ਤੁਸੀ' ਦੋਵੇਂ ਅਤੇ ਤੁਹਾਡਾ ਪਾਲਣ ਕਰਨ ਵਾਲੇ ਉਨ੍ਹਾਂ ਤੇ ਭਾਰੂ ਰਹਿਣਗੇ।
Verse 36
ਫਿਰ ਜਦੋਂ ਮੂਸਾ ਉਨ੍ਹਾਂ ਲੋਕਾਂ ਕੋਲ ਸਾਡੀਆਂ ਸਪੱਸ਼ਟ ਨਿਸ਼ਾਨੀਆਂ ਦੇ ਨਾਲ ਪਹੁੰਚਿਆਂ ਉਨ੍ਹਾਂ ਨੇ ਕਿਹਾ ਇਹ ਸਿਰਫ ਘੜਿਆ ਹੋਇਆ ਜਾਦੂ ਹੈ ਅਤੇ ਇਹ ਗੱਲ ਅਸੀਂ ਆਪਣੇ ਤੋਂ ਪਹਿਲਾਂ ਹੋ ਚੁੱਕੇ ਮਾਂ ਪਿਉ ਤੋਂ ਨਹੀਂ ਸੁਣੀ।
Verse 37
ਅਤੇ ਮੂਸਾ ਨੇ ਆਖਿਆ, ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਉਸ ਨੂੰ ਜਿਹੜਾ ਉਸ ਵੱਲੋਂ ਮਾਰਗ ਦਰਸ਼ਨ ਲੈ ਕੇ ਆਇਆ ਹੈ ਅਤੇ ਜਿਸ ਨੂੰ ਪ੍ਰਲੋਕ ਦਾ ਘਰ ਮਿਲੇਗਾ। ਬੇਸ਼ੱਕ ਜ਼ਾਲਿਮ ਸਫ਼ਲ ਨਹੀਂ ਹੋਣਗੇ।
Verse 38
ਫਿਰਨ ਨੇ ਆਖਿਆ ਹੇ ਦਰਬਾਰ ਵਾਲਿਓ! ਮੈ' ਤੁਹਾਡੇ ਲਈ ਆਪਣੇ ਤੋਂ ਬਿਨ੍ਹਾਂ ਕਿਸੇ (ਹੋਰ) ਪੂਜਣਯੋਗ ਨੂੰ ਨਹੀਂ ਜਾਣਦਾ। ਤਾਂ ਹੇ ਹਾਮਾਨ! ਮੇਰੇ ਲਈ ਮਿੱਟੀ ਨੂੰ ਅੱਗ ਦੇ ਫਿਰ ਮੇਰੇ ਲਈ ਇੱਕ ਉਚਾ ਭਵਨ ਬਣਾ ਤਾਂ ਕਿ ਮੈਂ ਮੂਸਾ ਦੇ ਰੱਬ ਨੂੰ ਉਸ ਵਿਚ ਝਾਕ ਕੇ ਵੇਖਾਂ। ਅਤੇ ਮੈ' ਤਾਂ ਇਸ ਨੂੰ ਇੱਕ ਝੂਠਾ ਬੰਦਾ ਸਮਝਦਾ ਹਾਂ।
Verse 39
ਉਸ ਨੇ ਅਤੇ ਉਸ ਦੀਆਂ ਫੌਜਾਂ ਨੇ ਧਰਤੀ ਤੇ ਨਾਹੱਕ ਹੰਕਾਰ ਕੀਤਾ ਅਤੇ ਉਨ੍ਹਾਂ ਨੇ ਸਮਝਿਆ ਕਿ ਉਨ੍ਹਾਂ ਨੇ ਸਾਡੇ ਵੱਲ ਵਾਪਿਸ ਨਹੀਂ ਆਉਣਾ ਹੈ।
Verse 40
ਤਾਂ ਅਸੀਂ ਉਸ ਨੂੰ ਅਤੇ ਉਸ ਦੀਆਂ ਫੌਜਾਂ ਨੂੰ ਫੜ ਲਿਆ ਤਾਂ ਦੇਖੋਂ ਜ਼ਾਲਿਮਾਂ ਵਾ ਕੀ ਸਿੱਟਾ ਨਿਕਲਿਆ।
Verse 41
ਅਤੇ ਅਸੀਂ ਉਨ੍ਹਾਂ ਨੂੰ ਸਰਦਾਰ ਬਣਾਇਆ ਜਿਹੜੇ ਅੱਗ ਵੱਲ ਬੁਲਾਉਂਦੇ ਹਨ ਅਤੇ ਕਿਆਮਤ ਦੇ ਦਿਨ ਉਨ੍ਹਾਂ ਨੂੰ ਮਦਦ ਨਹੀਂ ਮਿਲੇਗੀ।
Verse 42
ਅਤੇ ਅਸੀਂ ਇਸ ਸੰਸਾਰ ਵਿਚ ਉਨ੍ਹਾਂ ਤੇ ਲਾਹਣਤ ਪਾ ਦਿੱਤੀ। ਅਤੇ ਕਿਆਮਤ ਦੇ ਦਿਨ ਉਹ ਬ਼ਦਹਾਲ ਲੋਕਾਂ ਵਿਚ ਹੋਣਗੇ।
Verse 43
ਅਤੇ ਅਸੀਂ ਪਿਛਲੀਆਂ ਪੀੜੀਆਂ ਨੂੰ ਨਸ਼ਟ ਕਰਨ ਤੋਂ ਬਾਅਦ ਮੂਸਾ ਨੂੰ ਕਿਤਾਬ ਦਿੱਤੀ। ਲੋਕਾਂ ਲਈ ਬਿਬੇਕ ਦਾ ਸਮਾਨ, ਮਾਰਗ ਦਰਸ਼ਨ ਅਤੇ ਰਹਿਮਤ (ਬਖਸ਼ੀ) 'ਤਾਂ ਕਿ ਉਹ ਉਪਦੇਸ਼ ਗ੍ਰਹਿਣ ਕਰਨ।
Verse 44
ਅਤੇ ਤੁਸੀਂ ਪਹਾੜ ਦੇ ਪੱਛਮੀ ਕਿਨਾਰੇ ਤੇ ਹਾਜ਼ਿਰ ਨਹੀਂ ਸੀ। ਜਦੋਂ ਅਸੀਂ ਮੂਸਾ ਨੂੰ ਹੁਕਮ ਦਿੱਤੇ ਅਤੇ ਨਾ ਤੁਸੀਂ ਵੇਖਣ ਵਾਲਿਆਂ ਵਿਚ ਸ਼ਾਮਿਲ ਸੀ।
Verse 45
ਪਰ ਅਸੀਂ ਬਹੁਤ ਸਾਰੀਆਂ ਪੀੜ੍ਹੀਆਂ ਪੈਦਾ ਕੀਤੀਆਂ ਫਿਰ ਉਨ੍ਹਾਂ ਉੱਪਰ ਬਹੁਤ ਯੁੱਗ ਬੀਤ ਗਏ ਅਤੇ ਤੁਸੀਂ ਮਦਯਨ ਵਾਲਿਆਂ ਵਿਚ ਵੀ ਨਹੀਂ ਰਹਿੰਦੇ ਸਨ ਕਿ ਉਨ੍ਹਾਂ ਨੂੰ ਸਾਡੀਆਂ ਆਇਤਾਂ ਸੁਣਾਉਂਦੇ। ਪਰ ਅਸੀਂ ਪੈਗੰਬਰ ਭੇਜਣ ਵਾਲੇ ਹਾਂ।
Verse 46
ਅਤੇ ਤੁਸੀਂ ਤੂਰ ਦੇ ਕਿਨਾਰੇ ਵੀ ਨਹੀਂ ਸੀ ਜਦੋਂ ਅਸੀਂ ਸੂਸਾ ਨੂੰ ਪੁਕਾਰਿਆ, ਪਰ ਇਹ ਤੁਹਾਡੇ ਰੱਬ ਦੀ ਬਖਸ਼ਿਸ਼ ਹੈ, ਤਾਂ ਕਿ ਤੁਸੀਂ ਇੱਕ ਅਜਿਹੀ ਕੌਮ ਨੂੰ ਡਰਾਉ ਜਿਨ੍ਹਾਂ ਦੇ ਕੋਲ ਤੁਹਾਡੇ ਪਹਿਲਾਂ ਕੋਈ ਡਰਾਉਨ ਵਾਲਾ ਨਹੀਂ ਆਇਆ ਤਾਂ ਕਿ ਉਹ ਨਸੀਹਤ ਲੈਣ।
Verse 47
ਅਤੇ (ਅਸੀਂ ਰਸੂਲ ਨਾ ਭੇਜਦੇ) ਜੇਕਰ ਅਜਿਹਾ ਨਾ' ਹੁੰਦਾ ਕਿ ਉਨ੍ਹਾਂ ਉੱਪਰ ਉਨ੍ਹਾਂ ਦੇ ਕਰਮਾਂ ਦੇ ਕਾਰਨ ਕੋਈ ਮੁਸੀਬਤ ਆਈ ਤਾਂ ਉਹ ਕਹਿਣਗੇ ਕਿ ਹੈ ਮੇਰਿਆ ਰੱਬਾ! ਤੂੰ ਸਾਡੇ ਵੱਲ ਕੋਈ ਰਸੂਲ ਕਿਉਂ ਨਹੀਂ ਭੇਜਿਆ, ਅਸੀਂ ਤੇਰੀਆਂ ਆਇਤਾਂ ਦਾ ਪਾਲਣ ਕਰਦੇ ਅਤੇ ਈਮਾਨ ਵਾਲਿਆਂ ਵਿਚ ਸ਼ਾਮਿਲ ਹੁੰਦੇ।
Verse 48
ਫਿਰ ਜਦੋਂ' ਉਨ੍ਹਾਂ ਦੇ ਕੋਲ ਸਾਡੇ ਵਲੋਂ ਸੱਚ ਆਇਆ ਤਾਂ ਉਨ੍ਹਾਂ ਨੇ ਕਿਹਾ ਕਿ ਕਿਉ ਨਾ ਇਸ ਨੂੰ ਉਹੋ ਜਿਹਾ ਮਿਲਿਆ ਜਿਹੋ ਜਿਹਾ ਸੂਸਾ ਨੂੰ ਮਿਲਿਆ ਸੀ; ਉਨ੍ਹਾਂ ਨੇ ਆਖਿਆ ਕਿ ਦੋਵੇਂ ਜਾਦੂ ਹਨ। ਇਕ ਦੂਸਰੇ ਦੇ ਸਾਥੀ ਅਤੇ ਉਨ੍ਹਾਂ ਨੇ ਆਖਿਆ ਕਿ ਅਸੀਂ' ਦੋਵਾਂ ਤੋਂ ਇਨਕਾਰ ਕਰਦੇ ਹਾਂ।
Verse 49
ਆਖੋ, ਕਿ ਤੁਸੀਂ ਅੱਲਾਹ ਦੇ ਪਾਸੋਂ ਕੋਈ ਕਿਤਾਬ ਲਿਆਉ ਜਿਹੜੀ ਮਾਰਗ ਦਰਸ਼ਨ ਕਰਨ ਵਿਚ ਇਨ੍ਹਾਂ ਦੋਵਾਂ ਤੋਂ ਵਧੀਆ ਹੋਵੇ। ਮੈਂ ਉਸ ਦਾ ਪਾਲਣ ਕਰਾਂਗਾ ਜੇਕਰ ਤੁਸੀਂ ਸੱਚੇ ਹੋ।
Verse 50
ਤਾਂ ਜੇਕਰ ਇਹ ਲੋਕ ਤੁਹਾਡੇ ਕਹੇ ਅਨੁਸਾਰ ਨਾ ਕਰ ਸਕਣ ਤਾਂ ਸਮਝ ਲਵੋ ਕਿ ਉਹ ਸਿਰਫ਼ ਆਪਣੀ ਇੱਛਾ ਦਾ ਪਾਲਣ ਕਰ ਰਹੇ ਹਨ। ਅਤੇ ਉਨ੍ਹਾਂ ਤੋਂ ਜ਼ਿਆਦਾ ਰਾਹ ਤੋਂ ਭਟਕਿਆ ਕੌਣ ਹੋਵੇਗਾ ਜਿਹੜਾ ਅੱਲਾਹ ਵੇ ਮਾਰਗ ਦਰਸ਼ਨ ਤੋਂ ਇਲਾਵਾ ਆਪਣੀ ਇੱਛਾ ਦਾ ਪਾਲਣ ਕਰ ਰਹੇ ਹਨ। ਬੇਸ਼ੱਕ ਅੱਲਾਹ ਜ਼ਾਲਿਮ ਲੋਕਾਂ ਨੂੰ ਰਾਹ ਨਹੀਂ ਦਿਖਾਉਂਦਾ।
Verse 51
ਅਤੇ ਅਸੀਂ ਉਨ੍ਹਾਂ ਲੋਕਾਂ ਲਈ ਇੱਕ ਤੋਂ ਬਾਅਦ ਇੱਕ ਆਪਣੀ ਬਾਣੀ ਭੇਜੀ ਤਾਂ ਕਿ ਉਹ ਉਪਦੇਸ਼ ਨੂੰ ਗ੍ਰਹਿਣ ਕਰਨ।
Verse 52
ਜਿਨ੍ਹਾਂ ਲੋਕਾਂ ਨੂੰ ਅਸੀਂ ਇਸ ਤੋਂ ਪਹਿਲਾਂ ਕਿਤਾਬ ਦਿੱਤੀ ਹੈ ਉਹ ਇਸ (ਕੁਰਆਨ) ਤੇ ਈਮਾਨ ਲਿਆਉਂਦੇ ਹਨ।
Verse 53
ਅਤੇ ਜਦੋਂ ਉਹ ਉਨ੍ਹਾਂ ਨੂੰ ਸੁਣਾਇਆ ਜਾਂਦਾ ਹੈ ਤਾਂ ਉਹ ਆਖਦੇ ਹਨ ਕਿ ਅਸੀਂ ਇਸ ਉੱਪਰ ਈਮਾਨ ਲਿਆਏ। _ਬੇਸ਼ੱਕ ਇਹ ਸੱਚ ਹੈ ਸਾਡੇ ਰੱਬ ਵੱਲੋਂ ਅਸੀਂ ਤਾਂ ਪਹਿਲਾਂ ਤੋਂ ਇਸ ਨੂੰ ਮੰਨਣ ਵਾਲੇ ਹਾਂ।
Verse 54
ਇਹ ਲੋਕ ਹਨ ਕਿ ਇਨ੍ਹਾਂ ਨੂੰ ਇਨ੍ਹਾਂ ਦਾ ਫ਼ਲ ਦੁਗਣਾ ਦਿੱਤਾ ਜਾਵੇਗਾ। ਇਸ ਲਈ ਕਿ ਇਨ੍ਹਾਂ ਨੇ ਧੀਰਜ ਰੱਖਿਆ। ਅਤੇ ਉਹ ਬਦੀ ਨੂੰ ਨੇਕੀ ਨਾਲ ਰੋਕਦੇ ਹਨ ਅਤੇ ਅਸੀਂ ਜੋ ਕੁਝ ਇਨ੍ਹਾਂ ਨੂੰ ਦਿੱਤਾ ਹੈ ਇਹ ਉਸ ਵਿਚੋਂ ਖਰਚ ਕਰਦੇ ਹਨ।
Verse 55
ਅਤੇ ਜਦੋਂ ਉਹ ਬੇਕਾਰ ਗੱਲ ਸੁਣਦੇ ਹਨ ਤਾਂ ਉਹ ਉਸ ਤੋਂ ਬਚਦੇ ਹਨ ਅਤੇ ਆਖਦੇ ਹਨ ਕਿ ਸਾਡੇ ਲਈ ਸਾਡੇ ਕਰਮ ਹਨ ਅਤੇ ਤੁਹਾਡੇ ਲਈ ਤੁਹਾਡੇ ਕਰਮ। ਤੁਹਾਨੂੰ ਸਲਾਮ। ਅਸੀ ਅਗਿਆਨੀ ਲੋਕਾਂ ਨਾਲ ਉਲਝਣਾ ਨਹੀਂ ਚਾਹੁੰਦੇ।
Verse 56
ਤੁਸੀਂ ਜਿਸ ਨੂੰ ਚਾਹੋ ਚੰਗਾ ਰਾਹ ਨਹੀ' ਦੇ ਸਕਦੇ। ਸਗੋਂ ਅੱਲਾਹ ਜਿਸ ਨੂੰ ਚਾਹੁੰਦਾ ਹੈ ਚੰਗਾ ਮਾਰਗ ਦਰਸ਼ਨ ਬਖਸ਼ ਦਿੰਦਾ ਹੈ ਅਤੇ ਉਹ ਜਿਹੜੇ ਚੰਗਾ ਰਾਹ ਸਵੀਕਾਰ ਕਰਨ ਵਾਲੇ ਹਨ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
Verse 57
ਅਤੇ ਉਹ ਕਹਿੰਦੇ ਹਨ ਕਿ ਜੇਕਰ ਅਸੀਂ ਤੁਹਾਡੇ ਨਾਲ ਹੋ ਕੇ ਇਸ ਉਪਦੇਸ਼ ਤੇ ਚੱਲਣ ਲੱਗੀਏ ਤਾਂ ਅਸੀਂ ਆਪਣੇ ਖੇਤਰ ਵਿੱਚੋਂ ਚੁੱਕ ਲਏ ਜਾਵਾਂਗੇ। ਕੀ ਅਸੀਂ ਇਨ੍ਹਾਂ ਨੂੰ ਸ਼ਾਂਤੀ ਵਾਲੇ ਹਰਮ (ਮੱਕਾ) ਵਿਚ ਜਗ੍ਹਾ ਨਹੀਂ ਦਿੱਤੀ। ਇੱਥੇ ਹਰ ਇੱਕ ਪ੍ਰਕਾਰ ਦੇ ਫ਼ਲ ਸਾਡੇ ਵੱਲੋਂ ਆਪਣੇ ਆਪ ਚੱਲੇ ਆਉਂਦੇ ਹਨ, ਰਿਜ਼ਕ ਦੇ ਰੂਪ ਵਿੱਚ। ਪਰੰਤੂ ਜ਼ਿਆਦਾਤਰ ਲੋਕ ਨਹੀਂ ਜਾਣਦੇ।
Verse 58
ਅਤੇ ਅਸੀਂ ਕਿੰਨੇ ਸ਼ਹਿਰ ਨਸ਼ਟ ਕਰ ਦਿੱਤੇ ਜਿਹੜੇ ਆਪਣੇ ਆਰਥਿਕ ਵਸੀਲਿਆਂ ਉੱਪਰ ਹੰਕਾਰ ਕਰਦੇ ਸੀ। ਤਾਂ ਇਹ ਹਨ ਉਨ੍ਹਾਂ ਦੇ ਸ਼ਹਿਰ, ਜੋ ਉਨ੍ਹਾਂ ਤੋਂ ਬਾਅਦ ਆਬਾਦ ਨਹੀਂ ਹੋਏ ਪਰੰਤੂ ਬਹੁਤ ਘੱਟ। ਅਤੇ ਅਸੀਂ ਹੀ ਉਨ੍ਹਾਂ ਦੇ ਵਾਰਿਸ ਹੋਏ।
Verse 59
ਅਤੇ ਤੇਰਾ ਰੱਬ ਸ਼ਹਿਰਾਂ ਨੂੰ ਨਸ਼ਟ ਕਰਨ ਵਾਲਾ ਨਹੀਂ ਸੀ। ਜਦੋਂ ਤੱਕ ਉਨ੍ਹਾਂ ਦੇ ਵੱਡੇ ਸ਼ਹਿਰ ਵਿਚ ਕਿਸੇ ਪੈਗੰਬਰ ਨੂੰ ਨਾ ਭੇਜ ਦੇਵੇ ਜਿਹੜਾ ਉਨ੍ਹਾਂ ਨੂੰ ਸਾਡੀਆਂ ਆਇਤਾਂ ਪੜ੍ਹ ਕੇ ਸੁਣਾਵੇ। ਅਤੇ ਅਸੀਂ ਕਦੇ ਵੀ ਸ਼ਹਿਰਾਂ ਨੂੰ ਨਸ਼ਟ ਕਰਨ ਵਾਲੇ ਨਹੀਂ' ਪਰੰਤੂ ਜਦੋਂ ਤੱਕ ਉਥੋਂ ਦੇ ਲੋਕ ਜ਼ਾਲਿਮ ਨਾ ਹੋ ਜਾਣ।
Verse 60
ਅਤੇ ਜਿਹੜੀ ਚੀਜ਼ ਵੀ ਤੁਹਾਨੂੰ ਦਿੱਤੀ ਗਈ ਹੈ ਉਹ ਤਾਂ ਸਿਰਫ਼ ਸੰਸਾਰਿਕ ਜੀਵਨ ਦਾ ਸਾਧਨ ਅਤੇ ਉਸ ਦੀ ਸੰਦਰਤਾ ਹੈ। ਅਤੇ ਜਿਹੜਾ ਕੁਝ ਅੱਲਾਹ ਦੇ ਪਾਸ ਹੈ ਉਹ ਉੱਤਮ ਹੈ ਅਤੇ ਬਾਕੀ ਰਹਿਣ ਵਾਲਾ ਹੈ। ਫਿਰ ਕੀ ਤੁਸੀਂ ਸਮਝਦੇ ਨਹੀਂ।
Verse 61
ਚੰਗਾ ਬੰਦਾ ਉਹ ਹੈ ਜਿਸ ਨਾਲ ਅਸੀਂ ਚੰਗਾ ਵਾਅਦਾ ਕੀਤਾ ਹੈ। ਫਿਰ ਉਹ ਉਸ ਨੂੰ ਪ੍ਰਾਪਤ ਕਰਨ ਵਾਲਾ ਹੈ। ਕੀ ਜਿਸ ਨੂੰ ਅਸੀਂ ਸੰਸਾਰਿਕ ਜੀਵਨ ਦਾ ਲਾਭ ਪ੍ਰਦਾਨ ਕੀਤਾ ਹੈ ਉਹ ਇਸ ਬੰਦੇ ਵਰਗਾ ਹੋਂ ਸਕਦਾ ਹੈ ਫਿਰ ਕਿਆਮਤ ਦੇ ਦਿਨ ਉਹ ਪੇਸ਼ ਕੀਤੇ ਜਾਣ ਵਾਲਿਆਂ ਵਿਚੋਂ' ਹੋਣਗੇ।
Verse 62
ਅਤੇ ਜਿਸ ਦਿਨ ਅੱਲਾਹ ਉਨ੍ਹਾਂ ਨੂੰ ਪੁਕਾਰੇਗਾ ਫਿਰ ਕਹੇਗਾ। ਕਿ ਕਿਥੇ ਹੈ ਮੇਰੇ ਉਹ ਸ਼ਰੀਕ ਜਿਨ੍ਹਾਂ ਤੇ ਤੁਸੀਂ ਦਾਅਵਾ ਕਰਦੇ ਸੀ।
Verse 63
ਜਿਨ੍ਹਾਂ ਉੱਪਰ ਇਹ ਗੱਲ ਸਿੱਧ ਹੋਂ ਚੁੱਕੀ ਹੋਵੇਗੀ ਉਹ ਕਹਿਣਗੇ ਕਿ ਹੇ ਸਾਡੇ ਰੱਬ! ਇਹ ਲੋਕ ਹਨ ਜਿਨ੍ਹਾਂ ਨੇ ਸਾਨੂੰ ਭਟਕਾਇਆ। ਅਸੀਂ ਇਨ੍ਹਾਂ ਨੂੰ ਉਸੇ ਤਰ੍ਹਾਂ ਭਟਕਾਇਆ ਜਿਸ ਤਰ੍ਹਾਂ ਅਸੀਂ ਖੁਦ ਭਟਕੇ ਹੋਏ ਸੀ। ਅਸੀਂ ਇਨ੍ਹਾਂ ਤੋਂ ਨਿਰਲੇਪ ਹੋਣ ਦਾ ਐਲਾਨ ਕਰਦੇ ਹਾਂ। ਇਹ ਲੋਕ ਸਾਡੀ ਬੰਦਗੀ ਨਹੀਂ ਕਰਦੇ ਸੀ।
Verse 64
ਅਤੇ ਆਖਿਆ ਜਾਵੇਗਾ ਕਿ ਆਪਣੇ ਸਾਂਝੀਦਾਰਾਂ ਨੂੰ ਸ਼ੁਲਾਉਂ ਤਾਂ ਉਹ ਉਨ੍ਹਾਂ ਨੂੰ ਪੁਕਾਰਣਗੇ। ਤਾਂ ਉਹ (ਸ਼ਰੀਕ) ਉੱਤਰ ਨਹੀਂ ਦੇਣਗੇ ਅਤੇ ਉਹ ਸਜ਼ਾ ਨੂੰ ਦੇਖਣਗੇ। ਕਾਸ਼! ਉਹ ਚੰਗਾ ਰਾਹ ਅਪਣਾਉਣ ਵਾਲੇ ਹੁੰਦੇ।
Verse 65
ਅਤੇ ਜਿਸ ਦਿਨ ਅੱਲਾਹ ਉਨ੍ਹਾਂ ਨੂੰ ਪੁਕਾਰੇਗਾ ਅਤੇ ਫਰਮਾਵੇਗਾ ਕਿ ਤੁਸੀਂ ਸੁਨੇਹਾ ਪਹੁੰਚਾਉਣ ਵਾਲਿਆਂ ਪੈਗ਼ੰਬਰਾਂ ਨੂੰ ਕੀ ਉੱਤਰ ਦਿੱਤਾ ਸੀ।
Verse 66
ਫਿਰ ਉਸ ਦਿਨ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਖ਼ਤਮ ਹੋ ਜਾਣਗੀਆਂ ਫਿਰ ਉਹ ਆਪਿਸ ਵਿਚ ਕੁਝ ਨਾ ਪੁੱਛ ਸਕਣਗੇ।
Verse 67
ਹਾਂ ਜਿਸ ਨੇ ਤੋਬਾ ਕੀਤੀ ਅਤੇ ਈਮਾਨ ਲਿਆਇਆ ਅਤੇ ਚੰਗੇ ਕਰਮ ਕੀਤੇ ਤਾਂ ਉਮੀਦ ਹੈ, ਕਿ ਉਹ ਸਫ਼ਲਤਾ ਪਾਉਣ ਵਾਲਿਆਂ ਵਿਚੋਂ' ਹੋਵੇਗਾ।
Verse 68
ਅਤੇ ਤੇਰਾ ਰੱਬ ਪੈਦਾ ਕਰਦਾ ਹੈ, ਜਿਹੜਾ ਉਹ ਚਾਹੇ ਅਤੇ ਉਹ ਜਿਸਨੂੰ ਚਾਹੇ ਪਸੰਦ ਕਰਦਾ ਹੈ। ਉਨ੍ਹਾਂ ਦੇ ਹੱਥ ਵਿਚ ਨਹੀਂ ਹੈ ਪਸੰਦ ਕਰਨਾ। ਅੱਲਾਹ ਉਸ ਤੋਂ ਪਵਿੱਤਰ ਅਤੇ ਸ੍ਰੇਸ਼ਟ ਹੈ। ਜਿਸ ਨੂੰ ਉਹ ਸ਼ਰੀਕ ਮੰਨਦੇ ਹਨ।
Verse 69
ਅਤੇ ਤੇਰਾ ਰੱਬ ਜਾਣਦਾ ਹੈ। ਜੋ ਕੁਝ ਉਨ੍ਹਾਂ ਦੇ ਦਿਲ ਛੁਪਾਉਂਦੇ ਹਨ ਅਤੇ ਉਹ ਵੀ ਜਿਹੜਾ ਕੁਝ ਉਹ ਪ੍ਰਗਟ ਕਰਦੇ ਹਨ।
Verse 70
ਅਤੇ ਉਹ ਹੀ ਅੱਲਾਹ ਹੈ, ਉਸ ਤੋਂ' ਬਿਨ੍ਹਾਂ ਕੋਈ ਪੂਜਣਯੋਗ ਨਹੀਂ' ਸਾਰੇ ਸੰਸਾਰ ਅਤੇ ਪ੍ਰਲੋਕ ਵਿਚ ਉਸੇ ਲਈ ਪ੍ਰਸੰਸਾ ਹੈ। ਅਤੇ ਫੈਸਲਾ ਵੀ ਉਸੇ ਦਾ ਹੈ ਅਤੇ ਉਸੇ ਵੱਲ ਤੁਸੀਂ ਵਾਪਿਸ ਮੋੜੇ ਜਾਉਂਗੇ।
Verse 71
ਆਖੋ, ਕਿ ਦੱਸੋ ਜੇਕਰ ਅੱਲਾਹ ਕਿਆਮਤ ਦੇ ਦਿਨ ਤੱਕ ਤੁਹਾਡੇ ਲਈ ਹਮੇਸ਼ਾਂ ਰਹਿਣ ਲਈ ਰਾਤ ਬਣਾ ਦੇਵੇ ਤਾਂ ਅੱਲਾਹ ਤੋਂ ਬਿਨ੍ਹਾਂ ਕੌਣ ਪੂਜਣਯੋਗ ਹੈ, ਜਿਹੜਾ ਤੁਹਾਡੇ ਲਈ ਪ੍ਰਕਾਸ਼ ਲੈ ਆਵੇ। ਤਾਂ ਕੀ ਤੁਸੀਂ ਲੋਕ ਸੁਣਦੇ ਨਹੀਂ।
Verse 72
ਆਖੋ, ਕਿ ਦੱਸੋ ਜੇਕਰ ਅੱਲਾਹ ਕਿਆਮਤ ਤੱਕ ਤੁਹਾਡੇ ਲਈ ਹਮੇਸ਼ਾ ਵਾਸਤੇ ਦਿਨ ਕਰ ਦੇਵੇ, ਤਾਂ ਅੱਲਾਹ ਤੋਂ ਬਿਨ੍ਹਾਂ ਕੌਣ ਪੂਜਣਯੋਗ ਹੈ ਜਿਹੜਾ ਤੁਹਾਡੇ ਲਈ ਰਾਤ ਨੂੰ ਲਿਆਵੇ, ਜਿਸ ਵਿਚ ਤੁਸੀਂ ਅਰਾਮ ਕਰਦੇ ਹੋ। ਕੀ ਤੁਸੀਂ ਦੇਖਦੇ ਨਹੀਂ।
Verse 73
ਅਤੇ ਉਸ ਨੇ ਆਪਣੀ ਰਹਿਮਤ ਨਾਲ ਤੁਹਾਡੇ ਲਈ ਰਾਤ ਅਤੇ ਦਿਨ ਨੂੰ ਬਣਾਇਆ ਤਾਂ ਕਿ ਤੁਸੀਂ ਉਸ ਵਿਚ ਅਰਾਮ ਪ੍ਰਾਪਤ ਕਰੋ ਅਤੇ ਤੁਸੀਂ ਉਸ ਦਾ ਫਜ਼ਲ ਤਲਾਸ਼ ਕਰੋ ਅਤੇ ਤਾਂ ਕਿ ਤੁਸੀਂ ਸ਼ੁਕਰ ਕਰੋ।
Verse 74
ਅਤੇ ਅੱਲਾਹ ਜਿਸ ਦਿਨ ਉਨ੍ਹਾਂ ਨੂੰ ਸੱਦੇਗਾ ਫਿਰ ਆਖੇਗਾ, ਕਿ ਕਿੱਥੇ ਹਨ ਮੇਰੇ ਸ਼ਰੀਕ ਜਿਨ੍ਹਾਂ ਤੇ ਤੁਸੀਂ ਮਾਣ ਕਰਦੇ ਸੀ।
Verse 75
ਅਤੇ ਅਸੀਂ ਹਰੇਕ ਸੰਪਰਦਾ ਵਿਚੋਂ ਇੱਕ ਗਵਾਹ ਕੱਢ ਕੇ ਲਿਆਵਾਂਗੇ। ਫਿਰ ਲੋਕਾਂ ਨੂੰ ਆਖਾਂਗੇ ਕਿ ਆਪਣਾ ਪ੍ਰਮਾਣ ਲਿਆਉ। ਤਾਂ ਉਹ ਜਾਣ ਲੈਣਗੇ ਸੱਚ ਅੱਲਾਹ ਵੱਲ ਹੈ। ਅਤੇ ਉਹ ਗੱਲਾਂ ਉਨ੍ਹਾਂ ਤੋਂ ਲੁਪਤ ਹੋ ਜਾਣਗੀਆਂ ਜਿਹੜੀਆਂ ਉਹ ਘੜਦੇ ਸਨ।
Verse 76
ਕਾਰੂਨ, ਮੂਸਾ ਦੀ ਕੌਮ ਵਿੱਚੋਂ ਸੀ। ਫਿਰ ਉਹ ਉਨ੍ਹਾਂ ਦੇ ਖਿਲਾਫ਼ ਹੋ ਗਿਆ। ਅਤੇ ਅਸੀਂ ਉਸ ਨੂੰ ਇੰਨੇ ਖਜ਼ਾਨੇ ਦਿੱਤੇ ਸਨ ਕਿ ਉਨ੍ਹਾਂ ਦੀਆਂ ਚਾਬੀਆਂ ਉਠਾਉਂਦੇ ਅਨੇਕਾਂ ਤਕੜੇ ਆਦਮੀ' ਥੱਕ ਜਾਂਦੇ ਸੀ। ਜਦੋਂ ਉਸ ਦੀ ਕੌਮ ਨੇ ਉਸ ਨੂੰ ਆਖਿਆ ਕਿ ਹੰਕਾਰ ਨਾ ਕਰੋ, ਅੱਲਾਹ ਹੰਕਾਰ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ।
Verse 77
ਅਤੇ ਜਿਹੜਾ ਕੁਝ ਅੱਲਾਹ ਨੇ ਤੁਹਾਨੂੰ ਦਿੱਤਾ ਹੈ ਉਸ ਵਿਚ ਪ੍ਰਲੋਕ ਦੇ ਇਛੁੱਕ ਬਣੋ ਅਤੇ ਸੰਸਾਰ ਵਿਚੋਂ ਆਪਣੇ ਹਿੱਸੇ ਦਾ ਨਾਂ ਫੁੱਲੋ। ਅਤੇ ਲੋਕਾਂ ਨਾਲ ਨੇਕੀ ਕਰੋ, ਜਿਸ ਤਰ੍ਹਾਂ ਅੱਲਾਹ ਨੇ ਤੁਹਾਡੇ ਨਾਲ ਨੇਕੀ ਕੀਤੀ ਹੈ। ਅਤੇ ਧਰਤੀ ਉੱਪਰ ਵਿਗਾੜ ਦੇ ਇਛੁੱਕ ਨਾ ਬਣੋ। ਅੱਲਾਹ ਵਿਗਾੜ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ।
Verse 78
ਉਸ ਨੇ ਆਖਿਆ ਇਹ ਜਾਇਦਾਦ ਜਿਹੜੀ ਮੇਰੇ ਕੋਲ ਹੈ, ਮੈਨੂੰ ਇੱਕ ਗਿਆਨ ਦੇ ਅਧਾਰ ਤੇ ਮਿਲੀ ਹੈ। ਕੀ ਉਸ ਨੇ ਇਹ ਨਹੀਂ ਜਾਣਿਆਂ ਕਿ ਅੱਲਾਹ ਉਸ ਤੋਂ ਪਹਿਲਾਂ ਕਿੰਨੇ ਸਮੂਹਾਂ ਨੂੰ ਨਸ਼ਟ ਕਰ ਚੁੱਕਿਆ ਹੈ। ਜਿਹੜੇ ਉਸ ਤੋਂ ਵੀ ਜ਼ਿਆਦਾ ਤਾਕਤ ਅਤੇ ਗਿਣਤੀ ਵਿਚ ਵਧੇਰੇ ਸਨ। ਅਤੇ ਅਪਰਾਧੀਆਂ ਤੋਂ ਉਨ੍ਹਾਂ ਦੇ ਪਾਪ ਪੁੱਛੇ ਨਹੀਂ ਜਾਂਦੇ।
Verse 79
ਸੋ ਉਹ ਆਪਣੀ ਕੌਮ ਦੇ ਸਾਹਮਣੇ ਆਪਣੇ ਪੂਰੇ ਸ਼ਾਨੋ ਸ਼ੌਕਤ ਨਾਲ ਨਿਕਲਿਆ। ਜਿਹੜੇ ਲੋਕ ਸੰਸਾਰਿਕ ਜੀਵਨ ਦੇ ਇਛੁੱਕ ਸਨ ਉਨ੍ਹਾਂ ਨੇ ਆਖਿਆ ਕਿ ਕਾਸ਼! ਸਾਨੂੰ ਵੀ ਉਹ ਮਿਲਦਾ ਜਿਹੜਾ ਕਾਰੂਨ ਨੂੰ ਦਿੱਤਾ ਗਿਆ ਹੈ। ਬੇਸ਼ੱਕ ਉਹ ਚੰਗੀ ਕਿਸਮਤ ਵਾਲਾ ਹੈ।
Verse 80
ਅਤੇ ਜਿਨ੍ਹਾਂ ਲੋਕਾਂ ਨੂੰ ਗਿਆਨ ਮਿਲਿਆ ਸੀ। ਉਨ੍ਹਾਂ ਨੇ ਆਖਿਆ ਤੁਹਾਡਾ ਬੁਰਾ ਹੋਵੇ, ਅੱਲਾਹ ਦੀ ਦੇਣ ਬਿਹਤਰ ਹੈ ਉਸ ਬੰਦੇ ਲਈ ਜਿਹੜਾ ਈਮਾਨ ਲਿਆਵੇ ਅਤੇ ਚੰਗੇ ਕੰਮ ਕਰੇ। ਅਤੇ ਇਹ ਉਨ੍ਹਾਂ ਨੂੰ ਹੀ ਮਿਲਦਾ ਹੈ, ਜਿਹੜੇ ਧੀਰਜ ਰੱਖਣ ਵਾਲੇ ਹਨ।
Verse 81
ਫਿਰ ਅਸੀਂ ਉਸ ਨੂੰ ਅਤੇ ਉਸ ਦੇ ਘਰ ਨੂੰ ਧਰਤੀ ਵਿਚ ਧਸਾ ਦਿੱਤਾ। ਫਿਰ ਉਸ ਲਈ ਕੋਈ ਸਮੂਹ ਨਾ ਉਠਿਆ ਜਿਹੜਾ ਅੱਲਾਹ ਦੇ ਮੁਕਾਬਲੇ ਉਸ ਦੀ ਮਦਦ ਕਰਦਾ। ਅਤੇ ਨਾ ਹੀ ਉਹ ਖੂਦ ਆਪਣੇ ਆਪ ਨੂੰ ਬਚਾ ਸਕਿਆ।
Verse 82
ਅਤੇ ਜਿਹੜੇ ਲੋਕ ਕੱਲ ਉਸ ਵਰਗਾ ਬਣਨ ਦੀ ਇੱਛਾ ਕਰਦੇ ਸਨ ਉਹ ਕਹਿਣ ਲੱਗੇ ਕਿ ਅਫਸੋਸ, ਬੇਸ਼ੱਕ ਅੱਲਾਹ ਆਪਣੇ ਬੰਦਿਆਂ ਵਿਚੋਂ ਜਿਸ ਲਈ ਚਾਹੁੰਦਾ ਹੈ ਰਿਜ਼ਕ ਫੈਲਾ ਦਿੰਦਾ ਹੈ ਅਤੇ ਜਿਸ ਲਈ ਚਾਹੁੰਦਾ ਹੈ ਘੱਟ ਕਰ ਦਿੰਦਾ ਹੈ। ਜੇਕਰ ਅੱਲਾਹ ਨੇ ਸਾਡੇ ਉੱਪਰ ਉਪਕਾਰ ਨਾ ਕੀਤਾ ਹੁੰਦਾ ਤਾਂ ਸਾਨੂੰ ਵੀ ਧਰਤੀ ਵਿਚ ਧਸਾ ਦਿੰਦਾ। ਅਫਸੋਸ ਬੇਸ਼ੱਕ ਇਨਕਾਰ ਕਰਨ ਵਾਲੇ ਸਫ਼ਲਤਾ ਨਹੀਂ ਪਾਉਣਗੇ।
Verse 83
ਇਹ ਪ੍ਰਲੋਕ ਦਾ ਘਰ ਅਸੀਂ ਉਨ੍ਹਾਂ ਲੋਕਾਂ ਨੂੰ ਦੇਵਾਂਗੇ ਜਿਹੜੇ ਧਰਤੀ ਉੱਤੇ ਨਾ ਵੱਡਾ ਬਣਨਾ ਚਾਹੁੰਦੇ ਹਨ ਅਤੇ ਨਾ ਵਿਗਾੜ ਕਰਨਾ ਚਾਹੁੰਦੇ ਹਨ। ਅਤੇ ਅੰਤਿਮ ਫੈਸਲਾ ਡਰਨ ਵਾਲਿਆਂ ਲਈ ਹੈ।
Verse 84
ਜਿਹੜਾ ਬੰਦਾ ਨੇਕੀ ਲੈ ਕੇ ਆਵੇਗਾ ਉਸ ਲਈ ਉਸ ਤੋਂ ਬਿਹਤਰ ਨੇਕੀ ਹੈ। ਜਿਹੜਾ ਬੰਦਾ ਬ਼ੁਰਾਈ ਲੈ ਕੇ ਆਵੇਗਾ ਅਤੇ ਜਿਹੜੇ ਲੋਕ ਬੁਰਾਈ ਕਰਦੇ ਹਨ, ਉਨ੍ਹਾਂ ਨੂੰ ਉਹੀ ਮਿਲੇਗਾ ਜਿਹੜਾ ਉਨ੍ਹਾਂ ਨੇ ਕੀਤਾ।
Verse 85
ਬੇਸ਼ੱਕ ਜਿਸ ਨੇ ਤੁਹਾਡੇ ਉੱਪਰ ਕੁਰਆਨ ਦੀ ਜ਼ਿੰਮੇਵਾਰੀ ਪਾਈ ਹੈ। ਉਹ ਤੁਹਾਨੂੰ ਇੱਕ ਚੰਗੇ ਨਤੀਜੇ ਤੇ ਪਹੁੰਚਾ ਕੇ ਰਹੇਗਾ। ਆਖੋ, ਕਿ ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਕਿ ਕਿਹੜਾ ਮਾਰਗ ਦਰਸ਼ਨ ਲੈ ਕੇ ਆਇਆ ਹੈ ਅਤੇ ਕਿਹੜਾ ਪ੍ਰਤੱਖ ਕੁਰਾਹੇ ਪਿਆ ਹੈ।
Verse 86
ਅਤੇ ਤੁਹਾਨੂੰ ਇਹ ਆਸ਼ਾ ਨਹੀਂ ਸੀ, ਕਿ ਤੁਹਾਡੇ ਉੱਪਰ ਕਿਤਾਬ ਉਤਾਰੀ ਜਾਵੇਗੀ, ਪਰੰਤੂ ਤੁਹਾਡੇ ਰੱਬ ਦੀ ਕਿਰਪਾ ਨਾਲ ਉਤਾਰੀ ਗਈ। ਤਾਂ ਤੁਸੀਂ ਇਨਕਾਰੀਆਂ ਦੇ ਸਾਥੀ ਨਾ ਬਣੋ।
Verse 87
ਅਤੇ ਉਹ ਤੁਹਾਨੂੰ ਅੱਲਾਹ ਦੀਆਂ ਆਇਤਾਂ ਤੋਂ ਰੋਕ ਨਾ ਦੇਣ, ਜਦੋਂ ਉਹ ਤੁਹਾਡੇ ਵੱਲ ਉਤਾਰੀਆਂ ਜਾ ਚੁੱਕੀਆਂ ਹਨ। ਅਤੇ ਤੁਸੀਂ ਆਪਣੇ ਰੱਬ ਵੱਲ ਬ਼ੁਲਾਉ ਅਤੇ ਸ਼ਰੀਕ ਬਣਾਉਣ ਵਾਲਿਆਂ ਵਿਚ ਸ਼ਾਮਿਲ ਨਾ ਹੋਵੋ।
Verse 88
ਅਤੇ ਅੱਲਾਹ ਦੇ ਬਰਾਬਰ ਕਿਸੇ ਦੂਸਰੇ ਸ਼ਰੀਕ ਨੂੰ ਨਾ ਪੁਕਾਰੋ। ਉਸ ਤੋਂ' ਬਿਨ੍ਹਾਂ ਕੋਈ ਪੂਜਣਯੋਗ ਨਹੀਂ'। ਹਰ ਚੀਜ਼ ਖ਼ਤਮ ਹੋਣ ਵਾਲੀ ਹੈ ਬਿਨ੍ਹਾਂ ਉਸ ਹਸਤੀ ਦੇ। ਫੈਸਲਾ ਉਸੇ ਲਈ ਹੈ ਅਤੇ ਤੁਸੀਂ ਲੋਕ ਉਸੇ ਵੱਲ ਵਾਪਿਸ ਕੀਤੇ ਜਾਵੋਗੇ।