Back to Languages
Panjabi - Chapter 53
Translation by Dr. Muhamad Habib, Bhai Harpreet Singh, Maulana Wahiduddin Khan
Verse 1
ਸਹੂੰ ਹੈ ਡੁਬਦੇ ਹੋਏ ਤਾਰੇ ਦੀ।
Verse 2
ਤੁਹਾਡਾ ਸਾਥੀ ਨਾ ਭਟਕਿਆ ਨਾ ਕੁਰਾਹੇ ਪਿਆ ਹੈ।
Verse 3
ਅਤੇ ਉਹ ਆਪਣੇ ਮਨ ਤੋਂ ਨਹੀਂ ਬੋਲਦੇ।
Verse 4
ਇਹ ਇੱਕ ਵਹੀ (ਪ੍ਰਕਾਸ਼ਨਾਂ) ਹੈ ਜਿਹੜੀ ਉਸ ਉੱਤੇ ਭੇਜੀ ਜਾਂਦੀ ਹੈ।
Verse 5
ਉਸ ਨੂੰ ਤਾਕਤਵਰ ਅਤੇ ਸ਼ਕਤੀਸ਼ਾਲੀ ਨੇ ਸਿੱਖਿਆ ਦਿੱਤੀ ਹੈ।
Verse 6
ਬੁੱਧੀਵਾਨ ਅਤੇ ਬਿਬੇਕਸ਼ੀਲ ਨੇ।
Verse 7
ਫਿਰ ਉਹ ਉਦੇ ਹੋਇਆ ਅਤੇ ਉਹ ਖਲਾਅ (ਅਸਮਾਨ) ਦੇ ਉਪਰਲੇ ਸਿਰੇ
Verse 8
ਤੇ ਸੀ ਫਿਰ ਉਹ ਨੇੜੇ ਹੋਇਆ।
Verse 9
ਫਿਰ ਉਹ ਉੱਤਰ ਆਇਆ, ਦੋ (ਤੀਰ) ਕਮਾਨਾਂ ਦੇ ਬਰਾਬਰ ਜਾਂ ਉਸ ਤੋਂ ਵੀ ਘੱਟ ਦੂਰੀ ਰਹਿ ਗਈ।
Verse 10
ਫਿਰ ਅੱਲਾਹ ਨੇ ਵਹੀ ਭੇਜੀ ਆਪਣੇ ਬੰਦੇ ਵੱਲ, ਸੋ ਭੇਜੀ।
Verse 11
ਝੂਠ ਨਹੀਂ ਆਖਿਆ, ਰਸੂਲ ਦੇ ਦਿਲ ਨੇ, ਜੋ ਉਨ੍ਹਾਂ ਨੇ ਦੇਖਿਆ, ਕਿਹਾ।
Verse 12
ਹੁਣ ਕੀ ਤੁਸੀਂ ਉਸ ਚੀਜ਼ ਲਈ ਉਸ ਨਾਲ ਝਗੜਦੇ ਹੋ, ਜੋ ਉਸ ਨੇ ਦੇਖਿਆ ਹੈ।
Verse 13
ਅਤੇ ਉਸ ਨੇ ਇੱਕ ਵਾਰੀ ਹੋਰ ਵੀ ਉਸ ਨੂੰ ਉਤਰਦੇ ਹੋਏ ਵੇਖਿਆ ਹੈ।
Verse 14
ਸਿਦਰਤੂਲ ਮੁੰਤਹਾ (ਛੇਵੇਂ ਜਾਂ ਸੱਤਵੇਂ ਅਸਮਾਨ ਦੇ ਵਿਚਕਾਰ ਸਥਿੱਤ ਬੇਰੀ ਦਾ ਰੁੱਖ) ਦੇ ਕੋਲ।
Verse 15
ਉਸ ਦੇ ਕੋਲ ਹੀ ਜੰਨਤੂਲ ਮਾਵਾ (ਟਿਕਾਣੇ ਵਾਲੀ ਜੰਨਤ) ਹੈ ਆਰਾਮ ਨਾਲ ਰਹਿਣ ਲਈ।
Verse 16
ਜਦੋਂ ਕਿ ਸਿਦਰਾ (ਬੇਰੀ) ਤੇ ਛਾ ਰਿਹਾ ਸੀ, ਜਿਹੜਾ ਕੁਝ ਵੀ ਛਾ ਰਿਹਾ ਸੀ।
Verse 17
ਨਜ਼ਰ ਭਟਕੀ ਨਹੀਂ ਅਤੇ ਨਾ ਹੱਦੋਂ ਵੱਧੀ।
Verse 18
ਇਸ ਨੇ ਆਪਣੇ ਰੱਬ ਦੀਆਂ ਵੱਡੀਆਂ ਵੱਡੀਆਂ ਨਿਸ਼ਾਨੀਆਂ ਦੇਖੀਆਂ ਹਨ।
Verse 19
ਭਲਾਂ ਤੁਸੀਂ ਲਾਤ ਅਤੇ ਊਜ਼ਾ ਤੇ ਵਿਚਾਰ ਕੀਤਾ ਹੈ।
Verse 20
ਅਤੇ ਇੱਕ ਤੀਜੇ, ਮਨਾਤ ਤੇ।
Verse 21
ਕੀ ਤੁਹਾਡੇ ਲਈ ਪੁੱਤਰ ਹਨ ਅਤੇ ਅੱਲਾਹ ਲਈ ਪੁੱਤਰੀਆਂ।
Verse 22
ਇਹ ਤਾਂ ਵਿੰਗਾ ਟੇਢਾ ਬਟਵਾਰਾ ਹੋਇਆ।
Verse 23
ਇਹ ਸਿਰਫ਼ ਨਾਮ ਹਨ ਜਿਹੜੇ ਤੁਸੀਂ ਅਤੇ ਤੁਹਾਡੇ ਪਿਉ ਦਾਦਿਆਂ ਨੇ ਰੱਖ ਲਏ ਹਨ। ਅੱਲਾਹ ਨੇ ਇਨ੍ਹਾਂ ਦੇ ਪੱਖ ਵਿਚ ਕੋਈ ਦਲੀਲ ਨਹੀ ਉਤਾਰੀ। ਉਹ ਸਿਰਫ਼ ਭਰਮ ਦਾ ਪਾਲਣ ਕਰ ਰਹੇ ਹਨ ਜਾਂ ਮਨ ਦੀ ਇੱਛਾ ਦਾ ਜਦੋਂ' ਕਿ ਉਨ੍ਹਾਂ ਦੇ ਕੋਲ ਉਹਨਾਂ ਦੇ ਰੱਬ ਵੱਲੋਂ ਨਸੀਹਤ ਆ ਚੁੱਕੀ ਹੈ।
Verse 24
ਕੀ ਮਨੁੱਖ ਉਹ ਸਾਰਾ ਕੁਝ ਪਾ ਲੈਂਦਾ ਹੈ, ਜੋ ਉਹ ਚਾਹੇ।
Verse 25
ਤਾਂ ਅੱਲਾਹ ਦੇ ਅਧਿਕਾਰ ਵਿਚ ਹੈ ਪ੍ਰਲੋਕ ਅਤੇ ਸੰਸਾਰ।
Verse 26
ਅਤੇ ਆਕਾਸ਼ਾਂ ਵਿਚ ਕਿੰਨੇ ਫ਼ਰਿਸ਼ਤੇ ਹਨ ਜਿਨ੍ਹਾਂ ਦੀ ਸਿਫ਼ਾਰਸ਼ ਕੋਈ ਕੰਮ ਨਹੀਂ ਆ ਸਕਦੀ। ਪਰੰਤੂ ਇਹ ਕਿ ਅੱਲਾਹ ਆਗਿਆ ਦੇਵੇ ਜਿਸ ਨੂੰ ਉਹ ਚਾਹੇ ਅਤੇ ਪਸੰਦ ਕਰੇ।
Verse 27
ਬੇਸ਼ੱਕ ਜਿਹੜੇ ਲੋਕ ਪ੍ਰਲੋਕ ਤੇ ਭਰੋਸਾ ਨਹੀਂ' ਰੱਖਦੇ ਉਹ ਫ਼ਰਿਸ਼ਤਿਆਂ ਦੇ ਨਾਮ ਔਰਤਾਂ ਦੇ ਨਾਮਾਂ ਤੇ ਰੱਖਦੇ ਹਨ।
Verse 28
ਜਦੋਂ ਕਿ ਉਨ੍ਹਾਂ ਦੇ ਕੋਲ ਇਸ ਲਈ ਕੋਈ ਦਲੀਲ ਨਹੀਂ'। ਉਹ ਸਿਰਫ਼ ਕਲਪਨਾਂ ਤੇ ਚੱਲ ਰਹੇ ਹਨ ਅਤੇ ਕਲਪਨਾਂ ਸੱਚਾਈ ਦੇ ਮਾਮਲੇ ਵਿਚ ਭੋਰਾ ਵੀ ਲਾਭਦਾਇਕ ਨਹੀਂ।
Verse 29
ਸੋ ਅਤੇ ਉਹ ਦੁਨਿਆਵੀ ਜੀਵਨ ਤੋਂ ਬਿਨ੍ਹਾਂ ਹੋਰ ਕੂਝ ਨਹੀਂ ਚਾਹੁੰਦੇ ਉਨ੍ਹਾਂ ਦੀ ਸਮਝ ਇੱਥੋਂ ਤੱਕ ਹੀ ਪੁੱਜੀ ਹੈ।
Verse 30
ਤੁਹਾਡਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਕਿ ਕਿਹੜਾ ਉਸ ਦੇ ਰਾਹ ਤੋਂ ਭਟਕਿਆ ਹੋਇਆ ਹੈ ਅਤੇ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਜਿਹੜਾ ਸ੍ਰੇਸ਼ਟ ਰਾਹ ਤੇ ਹੈ।
Verse 31
ਅਤੇ ਅੱਲਾਹ ਦਾ ਹੀ ਹੈ ਜਿਹੜਾ ਕੁਝ ਆਕਾਸ਼ਾਂ ਅਤੇ ਧਰਤੀ ਵਿਚ ਹੈ, ਤਾਂ ਕਿ ਉਹ ਫ਼ਲ ਦੇਵੇ ਬ਼ੂਰਾ ਕੰਮ ਕਰਨ ਵਾਲਿਆਂ ਨੂੰ ਉਸ ਦੇ ਕੀਤੇ ਦਾ ਅਤੇ ਫ਼ਲ ਦੇਵੇ ਨੇਕੀ ਕਰਨ ਵਾਲਿਆਂ ਨੂੰ ਨੇਕੀ ਦਾ।
Verse 32
ਪਰੰਤੂ ਕੁਝ ਗੰਦਗੀ ਤੋਂ ਇਲਾਵਾ ਜਿਹੜੇ ਵੱਡੇ ਪਾਪਾਂ ਅਤੇ ਅਸ਼ਲੀਲਤਾਂ ਤੋਂ ਬਚਦੇ ਹਨ ਬੇਸ਼ੱਕ ਤੁਹਾਡੇ ਰੱਬ ਦੀ ਖ਼ਿਮਾ ਬੇਅੰਤ ਵਿਆਪਕ ਹੈ। ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੈ ਉਦੋਂ ਤੋਂ ਜਦੋਂ ਉਸ ਨੇ ਤੁਹਾਨੂੰ ਧਰਤੀ ਤੇ ਪੈਦਾ ਕੀਤਾ ਅਤੇ ਉਦੋਂ ਤੋਂ ਜਦੋਂ ਤੂਸੀਂ ਆਪਣੀਆਂ ਮਾਵਾਂ ਦੇ ਪੇਟ ਵਿਚ ਇੱਕ ਭਰੂਣ ਦੇ ਰੂਪ ਵਿਚ ਸੀ। ਤਾਂ ਤੁਸੀਂ ਆਪਣੇ ਆਪ ਨੂੰ ਪਵਿੱਤਰ ਨਾ ਸਮਝੋ। ਉਹ ਤਕਵਾ (ਸੰਜਮੀਂ) ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
Verse 33
ਭਲਾ ਤੁਸੀਂ ਉਸ ਵੇਲੇ ਉਸ ਬੰਦੇ ਨੂੰ ਦੇਖਿਆ ਜਿਸ ਨੇ ਮੂੰਹ ਮੌੜਿਆ।
Verse 34
ਥੋੜ੍ਹਾ ਜਿਹਾ ਦਿੱਤਾ ਅਤੇ ਰੁੱਕ ਗਿਆ।
Verse 35
ਕੀ ਉਸ ਦੇ ਕੋਲ ਗੁਪਤ ਦਾ ਗਿਆਨ ਹੈ ਕਿ ਉਹ ਦੇਖ ਰਿਹਾ ਹੈ।
Verse 36
ਕੀ ਉਸ ਨੂੰ ਖ਼ਬਰ ਨਹੀਂ ਪੁੱਜੀ ਉਸ ਗੱਲ ਦੀ ਜਿਹੜੀ ਮੂਸਾ ਦੇ ਸਹੀਫ਼ਿਆਂ (ਗ੍ਰੰਥਾਂ) ਵਿਚ ਹੈ।
Verse 37
ਅਤੇ ਇਬਰਾਹੀਮ ਦੇ (ਗ੍ਰੰਥਾਂ ਵਿਚ ਵੀ) ਜਿਸ ਨੇ ਆਪਣਾ ਵਚਨ ਪੂਰਾ ਕਰ ਦਿੱਤਾ।
Verse 38
ਕਿ ਕੋਈ ਚੁੱਕਣ ਵਾਲਾ ਕਿਸੇ ਦੂਸਰੇ ਦਾ ਭਾਰ ਨਹੀਂ ਚੁੱਕੇਗਾ।
Verse 39
ਅਤੇ ਇਹ ਕਿ ਮਨੁੱਖ ਲਈ ਉਹ ਹੀ ਹੈ ਜਿਹੜਾ ਉਸ ਨੇ ਕਮਾਇਆ।
Verse 40
ਅਤੇ ਇਹ ਕਿ ਉਸ ਦੀ ਕਮਾਈ ਜਲਦੀ ਹੀ ਦੇਖੀ ਜਾਵੇਗੀ।
Verse 41
ਫਿਰ ਉੱਸ ਨੂੰ ਪੂਰਾ ਬਦਲਾ ਦਿੱਤਾ ਜਾਵੇਗਾ।
Verse 42
ਅਤੇ ਇਹ ਕਿ ਸਾਰਿਆਂ ਨੇ ਤੁਹਾਡੇ ਰੱਬ ਤੱਕ ਪਹੁੰਚਣਾ ਹੈ।
Verse 43
ਬੇਸ਼ੱਕ ਉਹੀ ਹਸਾਉਂਦਾ ਹੈ ਰਵਾਉਂਦਾ ਹੈ।
Verse 44
ਅਤੇ ਉਹ ਹੀ ਮਾਰਦਾ ਹੈ ਅਤੇ ਜਿੰਦਾ ਕਰਦਾ ਹੈ।
Verse 45
ਅਤੇ ਉਸ ਨੇ ਦੋਵੇਂ ਕਿਸਮਾਂ ਨਰ ਅਤੇ ਮਾਦਾ ਪੈਦਾ ਕੀਤੀਆਂ ਹਨ।
Verse 46
ਇੱਕ ਬੂੰਦ (ਵੀਰਜ) ਤੋਂ ਜਿਹੜੀ (ਗਰਭ ਵਿੱਚ) ਟਪਕਾਈ ਜਾਂਦੀ ਹੈ।
Verse 47
ਅਤੇ ਉਸ ਦੇ ਜ਼ਿੰਮੇ ਹੈ ਦੂਜੀ ਵਾਰ ਉਠਉਣਾ।
Verse 48
ਅਤੇ ਉਸੇ ਨੇ ਜਾਇਦਾਦ ਦਿੱਤੀ ਅਤੇ ਦੌਲਤਮੰਦ ਬਣਾਇਆ।
Verse 49
ਅਤੇ ਉਹੀ ਸ਼ੁਅਰਾ (ਇੱਕ ਤਾਰਾ) ਦਾ ਰੱਬ ਹੈ।
Verse 50
ਅਤੇ ਅੱਲਾਹ ਨੇ ਹੀ ਪਹਿਲੀ ਆਦ ਕੌਮ ਨੂੰ ਨਸ਼ਟ ਕੀਤਾ।
Verse 51
ਅਤੇ ਸਮੂਦ ਨੂੰ। ਫਿਰ ਕਿਸੇ ਨੂੰ ਬਾਕੀ ਨਾ ਛੱਡਿਆ।
Verse 52
ਅਤੇ ਇਸ ਤੋਂ ਪਹਿਲਾਂ ਨੂਹ ਦੀ ਕੌਮ ਨੂੰ। ਬੇਸ਼ੱਕ ਇਹ ਬੇਹੱਦ ਜ਼ਾਲਿਮ ਅਤੇ ਬਾਗ਼ੀ ਲੋਕ ਸਨ।
Verse 53
ਅਤੇ ਉਲਟੀਆਂ ਹੋਈਆਂ ਬਸਤੀਆਂ ਨੂੰ ਵੀ ਸੁੱਟ ਦਿੱਤਾ।
Verse 54
ਉਸ ਤੇ ਬੀਤਿਆ ਜੋ ਬੀਤਿਆ।
Verse 55
ਸੋ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ ਕਿਹੜੀਆਂ ਨਿਅਮਤਾਂ ਤੇ ਝਗੜਗੋ।
Verse 56
ਇਹ ਇੱਕ ਡਰਾਉਣ ਵਾਲਾ ਹੈ, ਪਹਿਲਾਂ ਡਰਾਉਣ ਵਾਲਿਆਂ ਵਾਂਗ।
Verse 57
ਨੇੜੇ ਆਉਣ ਵਾਲੀ (ਕਿਆਮਤ) ਨੇੜੇ ਆ ਗਈ।
Verse 58
ਅੱਲਾਹ ਤੋਂ ਸਿਨਹਾਂ ਉਸ ਨੂੰ ਕੋਈ ਦੂਰ ਨਹੀਂ ਕਰ ਸਕਦਾ।
Verse 59
ਕੀ ਤੁਹਾਨੂੰ ਇਸ ਗੱਲ ਤੇ ਹੈਰਾਨੀ ਹੁੰਦੀ ਹੈ।
Verse 60
ਅਤੇ ਤੁਸੀਂ ਹੱਸਦੇ ਹੋ ਰੋਂਦੇ ਨਹੀਂ।
Verse 61
ਅਤੇ ਤੁਸੀਂ ਹੰਕਾਰ ਕਰਦੇ ਹੋ।
Verse 62
ਸੋ ਅੱਲਾਹ ਲਈ ਸਿਜਦਾ ਕਰੋ। ਅਤੇ ਉਸੇ ਦੀ ਇਬਾਦਤ ਕਰੋਂ।