Back to Languages
Panjabi - Chapter 65
Translation by Dr. Muhamad Habib, Bhai Harpreet Singh, Maulana Wahiduddin Khan
Verse 1
ਹੇ ਰਸੂਲ! ਜਦੋਂ ਤੁਸੀਂ ਲੋਕ ਔਰਤਾਂ ਨੂੰ ਤਲਾਕ ਦੇਵੋਂ ਤਾਂ ਉਨ੍ਹਾਂ ਦੀ ਇੱਦਤ (ਸਮਾਂ) ਤੇ ਤਲਾਕ ਦੇਵੋ ਅਤੇ ਇੱਦਤ ਨੂੰ ਗਿਣਦੇ ਰਹੋ ਅਤੇ ਅੱਲਾਹ ਤੋਂ ਡਰੋ ਜਿਹੜਾ ਤੁਹਾਡਾ ਰੱਬ ਹੈ। ਉਨ੍ਹਾਂ ਔਰਤਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਨਾ ਕੱਢੋ ਅਤੇ ਨਾ ਉਹ ਖੁਦ ਨਿਕਲਣ। ਜੇਕਰ ਉਹ ਪ੍ਰਤੱਖ ਅਸ਼ਲੀਲ ਕੰਮ ਕਰ ਬੈਠਣ (ਤਾਂ ਕੱਢਣ ਵਿਚ ਕੋਈ ਹਰਜ਼ ਨਹੀਂ)। ਇਹ ਅੱਲਾਹ ਦੀਆਂ (ਤੈਅ ਕੀਤੀਆਂ) ਹੱਦਾਂ ਹਨ। ਅਤੇ ਜਿਹੜਾ ਬੰਦਾ ਅੱਲਾਹ ਦੀਆਂ ਹੱਦਾਂ ਦਾ ਉਲੰਘਣ ਕਰੇਗਾ, ਤਾਂ (ਸਮਝੋ? ਉਸ ਨੇ ਆਪਣੇ ਆਪ ਤੇ ਜ਼ੁਲਮ ਕੀਤਾ। ਤੁਸੀ' ਨਹੀਂ ਜਾਣਦੇ, ਹੋ ਸਕਦਾ ਅੱਲਾਹ ਇਸ ਤਲਾਕ ਤੋਂ ਬਾਅਦ ਕੋਈ (ਮੇਲ-ਜੋਲ ਦੀ) ਨਵੀਂ ਹਾਲਤ ਪੈਦਾ ਕਰ ਦੇਵੇ।
Verse 2
ਫਿਰ ਜਦੋਂ ਉਹ ਆਪਣੇ ਮਿਥੇ ਸਮੋ ਤੇ ਪੁੱਜ ਜਾਣ ਤਾਂ ਉਨ੍ਹਾਂ ਨੂੰ ਜਾਂ ਤਾ ਮਰਿਯਾਦਾ ਅਨੁਸਾਰ ਰੱਖ ਲਵੋ ਜਾਂ ਮਰਿਯਾਦਾ ਅਨੁਸਾਰ ਉਨ੍ਹਾਂ ਨੂੰ ਛੱਡ ਦੇਵੋ। ਅਤੇ ਆਪਣੇ ਵਿਚੋਂ ਦੋ ਭਰੋਸੇ ਯੋਗ ਗਵਾਹ ਬਣਾ ਲਵੋ ਅਤੇ ਅੱਲਾਹ ਲਈ ਠੀਕ ਠਾਕ ਗਵਾਹੀ ਦੇਵੋ। ਇਹ ਉਸ ਬੰਦੇ ਨੂੰ ਉਪਦੇਸ਼ ਦਿੱਤਾ ਜਾਂਦਾ ਹੈ। ਜਿਹੜਾ ਅੱਲਾਹ ਤੇ ਅਤੇ ਪ੍ਰਲੋਕ ਦੇ ਦਿਨ ਤੇ ਇਮਾਨ ਰੱਖਦਾ ਹੋਵੇ। ਅਤੇ ਜਿਹੜਾ ਬੰਦਾ ਅੱਲਾਹ ਤੋਂ ਡਰੇਗਾ, ਅੱਲਾਹ ਉਸ ਲਈ ਰਾਹ ਪੈਦਾ ਕਰੇਗਾ।
Verse 3
ਅਤੇ ਉਨ੍ਹਾਂ ਨੂੰ ਉਸ ਥਾਂ ਤੋਂ ਰਿਜ਼ਕ ਦੇਵੇਗਾ ਜਿਥੋਂ ਉਸ ਨੇ ਕਲਪਣਾ ਵੀ ਨਹੀਂ ਕੀਤੀ ਹੋਣੀ ਅਤੇ ਜਿਹੜਾ ਬੰਦਾ ਅੱਲਾਹ ਤੇ ਭਰੋਸਾ ਕਰੇਗਾ ਤਾਂ ਅੱਲਾਹ ਉਸ ਲਈ ਕਾਫ਼ੀ ਹੈ। ਬੇਸ਼ੱਕ ਅੱਲਾਹ ਆਪਣਾ ਕੰਮ ਪੂਰਾ ਕਰਕੇ ਰਹਿੰਦਾ ਹੈ। ਅੱਲਾਹ ਨੇ ਹਰ ਚੀਜ਼ ਲਈ ਇੱਕ ਪੈਮਾਨਾ ਨਿਰਧਾਰਿਤ ਕਰ ਰੱਖਿਆ ਹੈ।
Verse 4
ਅਤੇ ਤੁਹਾਡੀਆਂ ਔਰਤਾਂ ਵਿਚੋਂ ਜਿਹੜੀਆਂ ਮਾਹਾਵਾਰੀ ਤੋਂ ਨਾ-ਉਮੀਦ ਹੋਂ ਚੁੱਕੀਆਂ ਹਨ। ਜੇਕਰ ਤੁਹਾਨੂੰ (ਉਨ੍ਹਾਂ ਦੀ ਇੱਦਤ ਤੇ) ਸ਼ੱਕ ਹੋਵੇ, ਤਾਂ ਉਨ੍ਹਾਂ ਦੀ ਇੱਦਤ ਤਿੰਨ ਮਹੀਨੇ ਹੈ। ਇਸ ਤਰਾਂ ਉਨ੍ਹਾਂ ਦੀ ਇੱਦਤ (ਵੀ ਤਿਨ ਮਹੀਨੇ ਹੈ) ਜਿਨ੍ਹਾਂ ਨੂੰ ਮਾਹਾਵਾਰੀ ਨਹੀਂ ਆਉਣ ਲੱਗੀ। ਗਰਭਵਤੀ ਔਰਤਾਂ ਦੀ ਇੱਦਤ ਦੀ ਸੀਮਾ ਬੱਚੇ ਦੇ ਜਨਮ ਲੈਣ ਤੱਕ ਹੈ। ਅਤੇ ਜਿਹੜਾ ਬੰਦਾ ਅੱਲਾਹ ਤੋਂ ਡਰੇਗਾ ਅੱਲਾਹ ਉਸ ਲਈ ਉਸ ਦੇ ਕੰਮ ਵਿਚ ਆਸਾਨੀ ਪੈਦਾ ਕਰ ਦੇਵੇਗਾ।
Verse 5
ਇਹ ਅੱਲਾਹ ਦਾ ਹੁਕਮ ਹੈ, ਜਿਹੜਾ ਉਸ ਨੇ ਤੁਹਾਡੇ ਵੱਲ ਉਤਾਰਿਆ ਹੈ। ਜਿਹੜਾ ਬੰਦਾ ਅੱਲਾਹ ਤੋਂ ਡਰੇਗਾ, ਅੱਲਾਹ ਉਸਦੇ ਪਾਪਾਂ ਨੂੰ ਉਸ ਤੋਂ ਦੂਰ ਕਰ ਦੇਵੇਗਾ ਅਤੇ ਉਸ ਨੂੰ ਵੱਡਾ ਫ਼ਲ ਦੇਵੇਗਾ।
Verse 6
ਤੁਸੀਂ ਉਨ੍ਹਾਂ (ਤਲਾਕ ਸੁਦਾ)? ਔਰਤਾਂ ਨੂੰ ਆਪਣੀ ਸਮਰੱਥਾ ਦੇ ਅਨੁਸਾਰ (ਇੱਦਤ ਦੇ ਦਿਨਾਂ ਵਿਚ) ਰਹਿਣ ਦਾ ਘਰ ਦੇਵੋ, ਜਿਥੇ ਤੂਸੀਂ' ਰਹਿੰਦੇ ਹੋ ਅਤੇ ਉਨ੍ਹਾਂ ਨੂੰ ਤੰਗ ਕਰਨ ਲਈ ਉਨ੍ਹਾਂ ਨੂੰ ਦੁੱਖ ਨਾ ਪਹੁੰਚਾਉਂ। ਜੇਕਰ ਉਹ ਗਰਭ ਅਵੱਸਥਾ ਵਿਚ ਹੋਣ ਤਾਂ ਉਨ੍ਹਾਂ ਲਈ ਬੱਚਾ ਜੰਮਣ ਤੱਕ ਖਰਚ ਕਰੋਂ। ਫਿਰ ਜੇਕਰ ਉਹ ਤੁਹਾਡੇ ਕਹਿਣ ਤੇ ਬੱਚੇ ਨੂੰ ਦੁੱਧ ਪਿਲਾਉਣ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਮਜਦੂਰੀ ਦੇਵੋ। ਅਤੇ ਤੁਸੀਂ ਆਪਿਸ ਵਿਚ ਇੱਕ ਦੂਜੇ (ਬੱਚੇ ਬਾਰੇ) ਨੂੰ ਨੇਕੀ ਸਿਖਾਉ ਅਤੇ ਜੇਕਰ ਤੁਸੀਂ ਆਪਿਸ ਵਿਚ ਜਿੱਦ ਕਰੋ ਤਾਂ ਪਿਤਾ ਦੇ ਕਹਿਣ ਤੇ (ਬੱਚੇ) ਨੂੰ ਕੋਈ ਹੋਰ ਔਰਤ ਦੁੱਧ ਪਿਲਾਵੇਗੀ।
Verse 7
ਚਾਹੀਦਾ ਹੈ ਕਿ ਸਮਰੱਥਾ ਵਾਲਾ ਆਪਣੀ ਸਮਰੱਥਾ ਦੇ ਅਨੁਸਾਰ ਖਰਚ ਕਰੇ ਅਤੇ ਜਿਸ ਦੀ ਆਮਦਨ ਘੱਟ ਹੋਵੇ ਉਸ ਨੂੰ ਚਾਹੀਦਾ ਹੈ ਕਿ ਅੱਲਾਹ ਨੇ ਜਿਨ੍ਹਾਂ ਉਸ ਨੂੰ ਪ੍ਰਦਾਨ ਕੀਤਾ ਹੈ। ਉਹ ਉਸ ਵਿਚੋਂ ਖਰਚ ਕਰਨ। ਅੱਲਾਹ ਕਿਸੇ ਤੇ ਬੋਝ ਨਹੀਂ ਪਾਉਂਦਾ, ਪਰ ਉਸ ਮੁਤਾਬਿਕ ਜਿਨ੍ਹਾਂ ਉਸਨੂੰ ਬਖਸ਼ਿਆ ਹੈ। ਅੱਲਾਹ ਮੁਸੀਬਤ ਤੋਂ ਬਾਅਦ ਜਲਦੀ ਹੀ ਸੌਖ ਹੈਦਾ ਕਰ ਦੇਵੇਗਾ ਹੈ।
Verse 8
ਅਤੇ ਬਹੁਤ ਸਾਰੀਆਂ ਬਸਤੀਆਂ ਹਨ ਜਿਨ੍ਹਾਂ ਨੇ ਆਪਣੇ ਰੱਬ ਦੇ ਹੁਕਮ ਤੋਂ ਮੂੰਹ ਮੌੜਿਆ। ਸੋ ਅਸੀਂ ਉਨ੍ਹਾਂ ਦਾ ਸਸ਼ਤ ਹਿਸਾਬ ਕੀਤਾ ਅਤੇ ਅਸੀਂ ਉਨ੍ਹਾਂ ਨੂੰ ਭਿਆਨਕ ਦੰਡ ਦਿੱਤਾ।
Verse 9
ਸੋ ਉਨ੍ਹਾਂ ਨੇ ਆਪਣੇ ਕੀਤੇ ਦਾ ਸਵਾਦ ਲਿਆ ਅਤੇ ਉਨ੍ਹਾਂ ਦਾ ਅੰਤ ਘਾਟੇ ਵਿਚ ਹੋਇਆ।
Verse 10
ਅੱਲਾਹ ਨੇ ਉਨ੍ਹਾਂ ਲਈ ਇੱਕ ਦਰਦਨਾਕ ਸਜ਼ਾ ਤਿਆਰ ਕਰ ਰੱਖੀ ਹੈ। ਸੋ ਅੱਲਾਹ ਤੋਂ ਡਰੋ। ਹੇ ਬੁੱਧੀ ਵਾਲਿਉ! ਜਿਹੜੇ ਕਿ ਈਮਾਨ ਲਿਆਏ ਹੋ। ਅੱਲਾਹ ਨੇ ਤੁਹਾੜੇ ਵੱਲ ਇੱਕ ਉਪਦੇਸ਼ ਉਤਾਰਿਆ ਹੈ।
Verse 11
ਇੱਕ ਰਸੂਲ ਜਿਹੜਾ ਤੁਹਾਨੂੰ ਅੱਲਾਹ ਦੀਆਂ ਸਪੱਸ਼ਟ ਆਇਤਾਂ ਪੜ੍ਹ ਕੇ ਸੁਣਾਉਂਦਾ ਹੈ, ਤਾਂ ਕਿ ਉਨ੍ਹਾਂ ਲੋਕਾਂ ਨੂੰ ਹਨ੍ਹੇਰਿਆਂ ਵਿਚੋਂ ਪ੍ਰਕਾਸ਼ ਵੱਲ ਕੱਢੇ ਜਿਹੜੇ ਈਮਾਨ ਲਿਆਏ ਅਤੇ ਉਨ੍ਹਾਂ ਨੇ ਭਲੇ ਕਰਮ ਕੀਤੇ। ਉਸ ਨੂੰ ਉਹ ਅਜਿਹੇ ਬਾਗ਼ਾਂ ਵਿਚ ਦਾਖ਼ਿਲ ਕਰੇਗਾ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੌਣਗੀਆਂ। ਉਹ ਉਸ ਵਿਚ ਹਮੇਸ਼ਾ ਰਹਿਣਗੇ। ਅੱਲਾਹ ਨੇ ਉਸ ਨੂੰ ਬਹੁਤ ਚੰਗਾ ਰਿਜ਼ਕ ਦਿੱਤਾ।
Verse 12
ਅੱਲਾਹ ਹੀ ਹੈ ਜਿਸਨੇ ਸੱਤ ਅਸਮਾਨ ਬਣਾਏ ਅਤੇ ਉਨ੍ਹਾਂ ਵਾਂਗ ਧਰਤੀ ਵੀ। ਉਨ੍ਹਾਂ ਵਿਚ ਅੱਲਾਹ ਦੇ ਹੁਕਮ ਉਤਰਦੇ ਹਨ, ਤਾਂ ਕਿ ਤੁਸੀਂ ਸਮਝੋਂ ਕਿ ਅੱਲਾਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ। ਅਤੇ ਅੱਲਾਹ ਨੇ ਆਪਣੇ ਗਿਆਨ ਨਾਲ ਹਰ ਚੀਜ਼ ਨੂੰ ਆਪਣੇ ਘੇਰੇ ਵਿਚ ਲਿਆ ਹੋਇਆ ਹੈ।