Back to Languages

    Panjabi - Chapter 69

    Translation by Dr. Muhamad Habib, Bhai Harpreet Singh, Maulana Wahiduddin Khan

    Verse 1

    ਉਹ ਹੋਣ ਵਾਲੀ।

    Verse 2

    ਕੀ ਹੈ ਉਹ ਹੋਣ ਵਾਲੀ

    Verse 3

    ਅਤੇ ਤੁਸੀਂ ਕੀ ਜਾਣੋ ਕਿ ਕੀ ਹੈ ਉਹ ਹੋਣ ਵਾਲੀ ਹੈ।

    Verse 4

    ਸਮੂਦ ਅਤੇ ਆਦ ਨੇ ਉਸ ਖੜਖੜਾਉਣ ਵਾਲੀ ਚੀਜ਼ ਨੂੰ ਝੁਠਲਾਇਆ।

    Verse 5

    ਸੋ ਸਮੂਦ ਤਾਂ ਇੱਕ ਭਿਆਨਕ ਦੁਰਘਟਨਾ

    Verse 6

    ਵਿਚ ਨਸ਼ਟ ਕਰ ਦਿੱਤੇ ਗਏ।

    Verse 7

    ਤੇ ਆਦ, ਉਹ ਤਾਂ ਇੱਕ ਤੇਜ਼ ਹਨੇਰੀ ਨਾਲ ਨਸ਼ਟ ਕਰ ਦਿੱਤੇ ਗਏ। (7) ਉਸ ਨੂੰ ਅੱਲਾਹ ਨੇ ਲਗਾਤਾਰ ਸੱਤ ਰਾਤਾਂ ਅਤੇ ਅੱਠ ਦਿਨ ਉਨ੍ਹਾਂ ਤੇ ਲਗਾਈ ਰੱਖਿਆ, ਤਾਂ ਤੁਸੀਂ ਦੇਖਦੇ ਹੋ ਕਿ ਉੱਤੇ ਉਹ ਇਸ ਤਰ੍ਹਾਂ ਡਿੱਗੇ ਪਏ ਹਨ, ਜਿਵੇ' ਖਜੂਰ ਦੇ ਖੋਖਲੇ ਤਣੇ।

    Verse 8

    ਤਾਂ ਕੀ ਤੁਹਾਨੂੰ ਉਨ੍ਹਾਂ ਵਿਚੋ' ਕੋਈ ਬਚਿਆ ਹੋਇਆ ਦਿਖਾਈ ਦਿੰਦਾ ਹੈ।

    Verse 9

    ਫਿਰਔਨ ਅਤੇ ਉਸ ਤੋਂ ਪਹਿਲਾਂ ਵਾਲਿਆਂ ਨੇ ਅਤੇ ਪੂਠੀਆਂ ਹੋਈ ਬਸਤੀਆਂ ਨੇ ਅਪਰਾਧ ਕੀਤਾ।

    Verse 10

    ਉਨ੍ਹਾਂ ਨੇ ਆਪਣੇ ਰੱਬ ਦੇ ਰਸੂਲ ਦੀ ਅਵੱਗਿਆ ਕੀਤੀ ਤਾਂ ਅੱਲਾਹ ਨੇ ਉਨ੍ਹਾਂ ਨੂੰ ਬਹੁਤ ਸਖਤੀ ਨਾਲ ਫੜ੍ਹਿਆ।

    Verse 11

    ਅਤੇ ਜਦੋਂ ਪਾਣੀ ਹੱਦੋਂ ਲੰਘ ਗਿਆ ਤਾਂ ਅਸੀਂ ਤੁਹਾਨੂੰ ਬੇੜੀ ਵਿਚ ਸਵਾਰ ਕਰਵਾਇਆ।

    Verse 12

    ਤਾਂ ਕਿ ਅਸੀਂ ਉਸ ਨੂੰ ਤੁਹਾਡੇ ਲਈ ਯਾਦਗਾਰ ਬਣਾ ਦੇਈਏ ਅਤੇ ਯਾਦ ਰੱਖਣ ਵਾਲੇ ਕੰਨ ਉਸ ਨੂੰ ਯਾਦ ਰੱਖਣ।

    Verse 13

    ਸੋ ਜਦੋਂ ਬਿਗਲ ਵਿਚ ਅਚਾਨਕ ਇਕ ਫੂਕ ਮਾਰੀ ਜਾਵੇਗੀ।

    Verse 14

    ਅਤੇ ਧਰਤੀ ਅਤੇ ਪਹਾੜਾਂ ਨੂੰ ਉਠਾ ਕੇ ਇੱਕੋ ਬਾਰ ਵਿਚ ਜ਼ੂਰਾ ਜ਼ੂਰਾ ਕਰ ਦਿੱਤਾ ਜਾਵੇਗਾ।

    Verse 15

    ਤਾਂ ਉਸ ਦਿਨ ਘਟਨ ਵਾਲੀ ਘਟ ਜਾਵੇਗੀ।

    Verse 16

    ਅਤੇ ਆਕਾਸ਼ ਪਾਟ ਜਾਵੇਗਾ ਤਾਂ ਉਹ ਉਸ ਦਿਨ ਪੂਰਨ ਤੌਰ ਤੇ ਖ਼ਤਮ ਹੋ ਜਾਵੇਗਾ।

    Verse 17

    ਅਤੇ ਫ਼ਰਿਸ਼ਤੇ ਉਸ ਦੇ ਕਿਨਾਰਿਆਂ ਤੇ ਹੋਣਗੇ ਅਤੇ ਤੇਰੇ ਰੱਬ ਦੇ ਸਿੰਘਾਸਣ ਨੂੰ ਉਸ ਦਿਨ ਅੱਠ ਫ਼ਰਿਸ਼ਤਿਆਂ ਨੇ ਆਪਣੇ ਉੱਪਰ ਚੁੱਕਿਆ ਹੋਵੇਗਾ।

    Verse 18

    ਉਸ ਦਿਨ ਤੁਸੀਂ ਪੇਸ਼ ਕੀਤੇ ਜਾਵੋਗੇ। ਤੁਹਾਡੀ ਕੋਈ ਗੱਲ ਛਿਪੀ ਹੋਈ ਨਾ ਹੋਵੇਗੀ।

    Verse 19

    ਤਾਂ ਜਿਸ ਬੰਦੇ ਨੂੰ ਉਸ ਦਾ ਕਰਮ ਪੱਤਰ ਉਸ ਦੇ ਸੱਜੇ ਹੱਥ ਵਿਚ ਦਿੱਤਾ ਜਾਵੇਗਾ ਤਾਂ ਉਹ ਆਖੇਗਾ ਕਿ ਲਉ ਮੇਰਾ ਕਰਮ ਪੱਤਰ ਪੜ੍ਹੋ।

    Verse 20

    ਮੈਂ ਕਲਪਣਾ ਕੀਤੀ ਸੀ ਕਿ ਮੈਨੂੰ ਮੇਰਾ ਹਿਸਾਬ ਦਿੱਤਾ ਜਾਣ ਵਾਲਾ ਹੈ।

    Verse 21

    ਤਾਂ ਉਹ ਇੱਕ ਪਸੰਦਾਦਾਇਕ ਸੁੱਖ ਮਈ ਜੀਵਨ ਵਿਚ ਹੋਵੇਗਾ।

    Verse 22

    ਉੱਚੇ ਬਾਗ਼ਾਂ ਵਿਚ।

    Verse 23

    ਉਸ ਦੇ ਫਲ ਝੂਕੇ ਪਏ ਰਹੇ ਹੋਣਗੇ।

    Verse 24

    ਅਨੰਦ ਪੂਰਬਕ ਖਾਉ ਅਤੇ ਪੀਉ, ਉਨ੍ਹਾਂ ਕਰਮਾਂ ਦੇ ਫਲਸਰੂਪ ਜਿਹੜੇ ਤੁਸੀਂ ਬੀਤੇ ਦਿਨਾ ਵਿਚ ਕੀਤੇ ਹਨ।

    Verse 25

    ਅਤੇ ਜਿਸ ਬੰਦੇ ਦਾ ਕਰਮ ਪੱਤਰ ਉਸ ਦੇ ਖੱਬੇ ਹੱਥ ਵਿਚ ਦਿੱਤਾ ਜਾਵੇਗਾ, ਤਾਂ ਉਹ ਆਖੇਗਾ ਕਿ ਕਾਸ਼! ਮੇਰਾ ਕਰਮ ਪੱਤਰ ਮੈਨੂੰ ਨਾਂ ਦਿੱਤਾ ਜਾਂਦਾ।

    Verse 26

    ਅਤੇ ਮੈਂ ਨਹੀਂ ਜਾਣਦਾ ਕਿ ਮੇਰਾ ਹਿਸਾਬ ਕੀ ਹੈ।

    Verse 27

    ਕਾਸ਼! ਉਹ ਮੌਤ ਹੀ ਆਖਰੀ ਹੁੰਦੀ।

    Verse 28

    ਮੋਰੀ ਜਾਇਦਾਦ ਮੇਰੇ ਕੰਮ ਨਾ ਆਈ।

    Verse 29

    ਮੇਰੀ ਹਕੂਮਤ ਖ਼ਤਮ ਹੋ ਗਈ।

    Verse 30

    ਉਸ ਬੰਦੇ ਨੂੰ ਫੜ੍ਹੋ ਅਤੇ ਉਨ੍ਹਾਂ ਦੇ ਪਟਾ ਪਾਉ।

    Verse 31

    ਫਿਰ ਉਸ ਨੂੰ ਨਰਕ ਵਿਚ ਸੁੱਟ ਦੇਉ।

    Verse 32

    ਫ਼ਿਰ ਇੱਕ ਜ਼ੌਜੀਰ ਵਿਚ, ਜਿਸ ਦੀ ਲੰਬਾਈ ਸੱਤਰ (70) ਹੱਥ ਹੈ, ਉਸ ਨੂੰ ਘੁੱਟ ਦੇਵੋ।

    Verse 33

    ਇਹ ਬੰਦਾ ਅਜ਼ੀਮ ਰੱਬ (ਮਹਾਨ ਅੱਲਾਹ) ਤੇ ਵਿਬਵਾਸ਼ ਨਹੀਂ ਰੱਖਦਾ ਸੀ।

    Verse 34

    ਅਤੇ ਉਹ ਕੰਗਾਲਾਂ ਨੂੰ ਰੋਟੀ ਖਵਾਉਣ ਲਈ ਪ੍ਰੇਤ ਵੀ ਨਹੀਂ ਕਰਦਾ ਸੀ।

    Verse 35

    ਸੋ ਅੱਜ ਇਥੇ ਉਸ ਦੇ ਨਾਲ ਕੋਈ ਹਮਦਰਦੀ ਰੱਖਣ ਵਾਲਾ ਨਹੀਂ।

    Verse 36

    ਅਤੇ ਨਾ ਜ਼ਖਮਾਂ ਦੇ ਧੋਣ ਤੇ (ਨਿਕਲੀ ਪਾਕ) ਤੋਂ ਸ਼ਿਨਾ ਉਨ੍ਹਾਂ ਲਈ ਕੋਈ ਭੋਜਨ ਨਹੀਂ।

    Verse 37

    ਇਸ (ਭੋਜਨ) ਨੂੰ ਪਾਪੀਆਂ ਤੋਂ ਬਿਨਾ ਕੋਈ ਨਹੀਂ ਖਾਵੇਗਾ।

    Verse 38

    ਤਾਂ ਨਹੀਂ ਮੈਂ ਸਹੂੰ ਖਾਂਦਾ ਹਾਂ, ਉਨ੍ਹਾਂ ਚੀਜ਼ਾਂ ਦੀ ਜਿਸ ਨੂੰ ਤੁਸੀਂ ਦੇਖਦੇ ਹੋ।

    Verse 39

    ਅਤੇ ਜਿਨ੍ਹਾਂ ਨੂੰ ਤੁਸੀਂ ਨਹੀਂ ਦੇਖਦੇ।

    Verse 40

    ਬੇਸ਼ੱਕ ਇਹ ਇੱਕ ਸਨਮਾਨਿਤ ਸੰਦੇਸ਼ ਵਾਹਕ ਬਾਣੀ ਹੈ।

    Verse 41

    ਅਤੇ ਇਹ ਕਿਸੇ ਕਵੀ ਦੀ ਰਚਨਾ ਨਹੀਂ, ਤੁਸੀਂ ਬਹੁਤ ਘੱਟ ਸ਼ਰਧਾਵਾਨ ਬਣਦੇ ਹੋ।

    Verse 42

    ਇਹ ਕਿਸੇ ਜੋਤਸ਼ੀ ਦੀ ਬਾਣੀ ਨਹੀਂ, ਤੁਸੀ' ਬਹੂਤ ਘੱਟ ਚਿੰਤਤ ਹੁੰਦੇ ਹੋ।

    Verse 43

    (ਇਹ ਕੁਰਆਨ) ਜਗਤ ਦੇ ਮਾਲਕ ਵੱਲੋਂ ਉਤਾਰਿਆ ਹੋਇਆ ਹੈ।

    Verse 44

    ਅਤੇ ਜੇਕਰ ਇਹ ਪੈਗ਼ੰਬਰ ਕੋਈ ਗੱਲ ਘੜ੍ਹ ਕੇ ਲਿਆਉਂਦੇ ਹਨ।

    Verse 45

    ਤਾਂ ਅਸੀਂ ਉਸ ਦਾ ਸੱਜਾ ਹੱਥ ਫੜ੍ਹ ਲੈਂਦੇ ਹਾਂ।

    Verse 46

    ਫਿਰ ਅਸੀਂ ਉਸ ਦੇ ਦਿਲ ਦੀ ਨਸ ਕੱਟ ਦਿੰਦੇ ਹਾਂ।

    Verse 47

    ਫਿਰ ਤੁਹਾਡੇ ਵਿਚੋਂ ਕੋਈ ਇਸ ਤੋਂ ਸਾਨੂੰ ਰੋਕਣ ਵਾਲਾ ਨਾ ਹੁੰਦਾ।

    Verse 48

    ਅਤੇ ਬੇਸ਼ੱਕ ਇਹ ਸੰਜਮੀਆਂ ਲਈ ਸਿੱਖਿਆ ਹੈ।

    Verse 49

    ਅਤੇ ਅਸੀਂ ਜਾਣਦੇ ਹਾਂ ਕਿ ਤੁਹਾਡੇ ਵਿਚੋਂ ਇਸ ਤੋਂ ਇਨਕਾਰ ਕਰਨ ਵਾਲੇ ਹਨ।

    Verse 50

    ਅਤੇ ਉਹ ਇਨਕਾਰ ਕਰਨ ਵਾਲਿਆਂ ਲਈ ਪਛਤਾਵਾ ਹੈ।

    Verse 51

    ਅਤੇ ਇਹ ਯਕੀਨਨ ਸੱਚ ਹੈ।

    Verse 52

    ਸੋ ਤੁਸੀਂ ਆਪਣੇ ਮਹਾਨ ਰੱਬ ਦੇ ਨਾਮ ਵੀ ਸਿਫ਼ਤ ਸਲਾਹ ਕਰੋ।