Back to Languages
Panjabi - Chapter 77
Translation by Dr. Muhamad Habib, Bhai Harpreet Singh, Maulana Wahiduddin Khan
Verse 1
ਉਨ੍ਹਾਂ ਹਵਾਵਾਂ ਦੀ ਸਹੁੰ ਜਿਹੜੀ ਛੱਡ ਦਿੱਤੀਆਂ ਜਾਂਦੀਆਂ ਹਨ।
Verse 2
ਫਿਰ ਉਹ ਤੂਫਾਨੀ ਰਫਤਾਰ ਨਾਲ ਚੱਲਦੀਆਂ ਹਨ।
Verse 3
ਅਤੇ ਬੱਦਲਾਂ ਨੂੰ ਚੁੱਕ ਕੇ ਫੈਲਾਉਂਦੀਆਂ ਹਨ।
Verse 4
ਫਿਰ ਮਾਮਲਿਆਂ ਨੂੰ ਅਲੱਗ ਕਰਦੀਆਂ ਹਨ।
Verse 5
ਫਿਰ ਫ਼ਰਸ਼ਿਤਿਆਂ ਦੀ ਸੌਂਹ ਜਿਹੜੇ ਵਹੀ ਲਿਆਉਂਦੇ ਹਨ।
Verse 6
ਬਹਾਨੇ ਦੇ ਰੂਪ ਵਿਚ ਜਾਂ ਡਰਾਵੇ ਦੇ ਰੂਪ ਵਿੱਚ।
Verse 7
ਜਿਹੜਾ ਵਾਅਦਾ ਤੁਹਾਡੇ ਨਾਲ ਕੀਤਾ ਜਾ ਰਿਹਾ ਹੈ, ਉਹ ਜ਼ਰੂਰ ਵਾਪਰਨ ਵਾਲਾ ਹੈ।
Verse 8
ਸੋ ਜਦੋਂ ਤਾਰੇ ਮੱਧਮ ਪੈ ਜਾਣਗੇ।
Verse 9
ਅਤੇ ਜਦੋਂ ਅਸਮਾਨ ਪਾਟ ਜਾਵੇਗਾ।
Verse 10
ਅਤੇ ਜਦੋਂ ਪਹਾੜ ਜ਼ੂਰ-ਜ਼ੂਰ ਕਰ ਦਿੱਤੇ ਜਾਣਗੇ।
Verse 11
ਅਤੇ ਜਦੋਂ ਨਿਰਧਾਰਿਤ ਸਮੇਂ ਤੇ ਪੈਗੰਬਰ ਇਕੱਠੇ ਕੀਤੇ ਜਾਣਗੇ।
Verse 12
ਕਿਸ ਦਿਨ ਲਈ ਮੌਕਾ ਦਿੱਤਾ ਗਿਆ।
Verse 13
ਫ਼ੈਸਲੇ ਦੇ ਦਿਨ ਲਈ।
Verse 14
ਅਤੇ ਤੁਹਾਨੂੰ ਕੀ ਪਤਾ ਕਿ ਫੈਸਲੇ ਦਾ ਦਿਨ ਕੀ ਹੈ।
Verse 15
ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ।
Verse 16
ਕੀ ਅਸੀਂ ਪਿੱਛਲਿਆਂ ਨੂੰ ਨਸ਼ਟ ਨਹੀਂ ਕੀਤਾ।
Verse 17
ਫਿਰ ਅਸੀਂ ਉਨ੍ਹਾਂ ਦੇ ਪਿੱਛੇ, ਪਿਛਲਿਆਂ ਨੂੰ ਭੇਜਦੇ ਹਾਂ।
Verse 18
ਅਸੀਂ ਅਪਰਾਧੀਆਂ ਦੇ ਨਾਲ ਅਜਿਹਾ ਹੀ ਕਰਦੇ ਹਾਂ।
Verse 19
ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ।
Verse 20
ਕੀ ਅਸੀਂ ਤੁਹਾਨੂੰ ਤੁੱਛ ਪਾਣੀ ਤੋਂ ਪੈਦਾ ਨਹੀਂ ਕੀਤਾ।
Verse 21
ਫਿਰ ਉੱਸ ਨੂੰ ਇੱਕ ਸੁਰੱਖਿਅਤ ਸਥਾਨ ਤੇ ਰੱਖਿਆ।
Verse 22
ਇੱਕ ਮਿੱਥੇ ਹੋਏ ਸਮੇਂ ਤੱਕ।
Verse 23
ਫਿਰ ਅਸੀਂ ਇੱਕ ਅੰਦਾਜ਼ਾ ਨੀਯਤ ਕੀਤਾ, ਅਸੀਂ ਕਿੰਨਾ ਵਧੀਆ ਅੰਦਾਜ਼ਾਂ ਲਾਉਣ ਵਾਲੇ ਹਾਂ।
Verse 24
ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ।
Verse 25
ਕੀ ਅਸੀਂ ਧਰਤੀ ਨੂੰ ਇੱਕਠਾ ਕਰਨ ਵਾਲਾ ਨਹੀਂ ਬਣਾਇਆ।
Verse 26
ਜੀਵਿਤ ਅਤੇ ਮ੍ਰਿਤਕ ਲੋਕਾਂ ਲਈ।
Verse 27
ਅਤੇ ਅਸੀਂ ਉਸ ਵਿਚ ਉੱਚੇ ਪਹਾੜ ਬਣਾਏ ਅਤੇ ਤੁਹਾਨੂੰ ਮਿੱਠਾ ਪਾਣੀ ਪਿਆਇਆ।
Verse 28
ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ।
Verse 29
ਚੱਲੋ ਉਸ ਚੀਜ਼ ਵੱਲ ਜਿਸ ਤੋਂ ਤੁਸੀਂ ਇਨਕਾਰ ਕਰਦੇ ਸੀ।
Verse 30
ਚੱਲੋ ਤਿੰਨ ਸ਼ਾਖਾਵਾਂ ਵਾਲੀਆਂ ਛਾਵਾਂ ਵੱਲ।
Verse 31
ਜਿਸ ਵਿਚ ਨਾ ਛਾਂ ਹੈ, ਨਾ ਉਹ ਗਰਮੀ ਤੋਂ ਬਚਾਉਂਦਾ ਹੈ।
Verse 32
ਅਤੇ ਅੰਗਾਰੇ ਵਰ੍ਹਾਏ ਜਿਵੇਂ ਕਿ ਉੱਚੇ ਭਵਨ।
Verse 33
ਪੀਲੇ ਊਠਾਂ ਦੀ ਤਰ੍ਹਾਂ।
Verse 34
ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ।
Verse 35
ਅਤੇ ਇਹ ਉਹ ਦਿਨ ਹੈ ਜਿਸ ਵਿਚ ਲੋਕ ਬੋਲ ਨਾ ਸਕਣਗੇ।
Verse 36
ਅਤੇ ਨਾ ਉਨ੍ਹਾਂ ਨੂੰ ਆਗਿਆ ਹੋਵੇਗੀ ਕਿ ਉਹ ਕੋਈ ਤਰਕ ਪੇਸ਼ ਕਰਨ।
Verse 37
ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ।
Verse 38
ਇਹ ਫ਼ੈਸਲੇ ਦਾ ਦਿਨ ਹੈ, ਅਸੀਂ' ਤੁਹਾਨੂੰ ਅਤੇ ਪਹਿਲਾਂ ਵਾਲੇ ਲੋਕਾਂ ਨੂੰ ਇਕੱਠਾ ਕਰ ਲਿਆ ਹੈ।
Verse 39
ਤਾਂ ਜੇ ਕੋਈ ਤਦਬੀਰ (ਬਹਾਨਾ) ਸੁੱਝਦੀ ਹੋਵੇ ਤਾਂ ਮੇਰੇ ਤੇ ਤਦਬੀਰ ਚਲਾਉ।
Verse 40
ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ।
Verse 41
ਬੇਸ਼ੱਕ ਡਰਨ ਵਾਲੇ ਛਾਂ ਅਤੇ ਝਰਨਿਆਂ ਵਿਚ ਹੋਣਗੇ।
Verse 42
ਅਤੇ ਫ਼ਲਾਂ ਵਿਚ ਜਿਹੜੇ ਉਹ ਚਾਹੁਣ।
Verse 43
ਉਸ ਕਰਮ ਦੇ ਬਦਲੇ ਜਿਹੜਾ ਤੁਸੀਂ ਕਰਦੇ ਸੀ, ਅਨੰਦ ਨਾਲ ਖਾਉਂ ਅਤੇ ਪੀਉ।
Verse 44
ਅਸੀਂ ਨੇਕ ਲੋਕਾਂ ਨੂੰ ਅਜਿਹਾ ਹੀ ਫ਼ਲ ਦਿੰਦੇ ਹਾਂ।
Verse 45
ਉਸ ਦਿਨ ਝੂਠਲਾਉਣ ਵਾਲਿਆਂ ਲਈ ਵਿਨਾਸ਼ ਹੈ।
Verse 46
ਖਾਉ ਅਤੇ ਸੁਖ ਲਉ ਥੋੜ੍ਹੇ ਦਿਨ ਬੇਸ਼ੱਕ ਤੁਸੀਂ ਪਾਪੀ ਹੋ।
Verse 47
ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ।
Verse 48
ਅਤੇ ਜਦੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਝੁਕੋ ਤਾਂ ਉਹ ਝੂਕਦੇ ਨਹੀਂ।
Verse 49
ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ।
Verse 50
ਹੁਣ ਇਸ ਤੋਂ ਬਾਅਦ ਉਹ ਕਿਸ ਚੀਜ਼ ਤੇ ਈਮਾਨ ਲਿਆਉਣਗੇ।