Back to Languages
Panjabi - Chapter 83
Translation by Dr. Muhamad Habib, Bhai Harpreet Singh, Maulana Wahiduddin Khan
Verse 1
ਨਾਪ ਤੋਲ ਵਿਚ ਕਮੀ ਕਰਨ ਵਾਲਿਆਂ ਲਈ ਵਿਨਾਸ਼ ਹੈ।
Verse 2
ਜਿਹੜੇ ਲੋਕਾਂ ਤੋਂ ਨਾਪ ਕੇ ਲੈਣ ਤਾਂ ਪੂਰਾ ਲੈਣ।
Verse 3
ਅਤੇ ਜਦੋਂ ਉਨ੍ਹਾਂ ਨੂੰ ਨਾਪ ਕੇ ਜਾਂ ਤੋਲ ਕੇ ਦੇਣ ਤਾਂ ਘਟਾ ਕੇ ਦੇਣ।
Verse 4
ਕੀ ਇਹ ਲੋਕ ਨਹੀਂ ਸਮਝਦੇ ਕਿ ਉਹ ਚੁੱਕੇ ਜਾਣ ਵਾਲੇ ਹਨ।
Verse 5
ਇੱਕ ਵੱਡੇ ਦਿਨ ਨੂੰ।
Verse 6
ਜਿਸ ਦਿਨ ਸਾਰੇ ਲੋਕ ਸੰਸਾਰ ਦੇ ਮਾਲਕ ਦੇ ਸਾਹਮਣੇ ਖੜ੍ਹੇ ਹੋਣਗੇ।
Verse 7
ਕਦੇ ਵੀ ਨਹੀਂ, ਬੇਸ਼ੱਕ ਪਾਪੀਆਂ ਦਾ ਅਮਲਨਾਮਾ ਸਿੱਜੀਨ (ਨਰਕ ਦਾ ਇੱਕ ਭਾਗ) ਵਿਚ ਹੋਵੇਗਾ।
Verse 8
ਅਤੇ ਤੁਸੀਂ ਕੀ ਸਮਝੋ ਕਿ ਸਿੱਜੀਨ ਕੀ ਹੈ।
Verse 9
ਇਹ ਇੱਕ ਲਿਖਿਆ ਹੋਇਆ ਦਫ਼ਤਰ ਹੈ।
Verse 10
ਉਸ ਦਿਨ ਇਨਕਾਰ ਕਰਨ ਵਾਲਿਆਂ ਲਈ ਵਿਨਾਸ਼ ਹੈ।
Verse 11
ਜਿਹੜੇ ਇਨਸਾਫ਼ ਦੇ ਦਿਨ ਤੋਂ ਇਨਕਾਰ ਕਰਦੇ ਹਨ।
Verse 12
ਅਤੇ ਉਸ ਤੋਂ ਉਹ ਹੀ ਬੰਦਾ ਇਨਕਾਰ ਕਰਦਾ ਹੈ, ਜਿਹੜਾ ਹੱਦਾਂ ਦਾ ਉਲੰਘਣ ਕਰਨ ਵਾਲਾ ਹੋਵੇ, ਪਾਪੀ ਹੋਵੇ।
Verse 13
ਜਦੋਂ ਇਹ ਪਿਛਲਿਆਂ (ਹੋ ਚੁੱਕਿਆਂ) ਦੀਆਂ ਕਹਾਣੀਆਂ ਹਨ।
Verse 14
ਕਦੇ ਵੀ ਨਹੀਂ, ਸਗੋਂ ਉਨ੍ਹਾਂ ਦੇ ਦਿਲਾਂ ਤੇ ਉਨ੍ਹਾਂ ਦੇ ਕਰਮਾਂ ਦਾ ਜ਼ੰਗ ਚੜ੍ਹ ਗਿਆ।
Verse 15
ਕਦੇ ਵੀ ਨਹੀਂ, ਸਗੋਂ ਉਸ ਦਿਨ ਉਹ ਆਪਣੇ ਰੱਬ ਵੱਲੋਂ ਇਟ ਵਿਚ ਰੱਖੋ ਜਾਣਗੇ।
Verse 16
ਫਿਰ ਉਹ ਨਰਕ ਵਿਚ ਦਾਖ਼ਿਲ ਹੋਣਗੇ।
Verse 17
ਫਿਰ ਆਖਿਆ ਜਾਵੇਗਾ ਕਿ ਉਹ ਚੀਜ਼ ਹੈ, ਜਿਸ ਨੂੰ ਤੁਸੀਂ ਝੁਠਲਾਉਂਦੇ ਸੀ।
Verse 18
ਕਦੇ ਵੀ ਨਹੀਂ, ਬੇਸ਼ੱਕ ਨੇਕ ਲੋਕਾਂ ਦਾ ਕਰਮ ਪੱਤਰ (ਅਮਲ) ਇੱਲੀਯੀ (ਨੇਕ ਲੋਕਾਂ ਦੇ ਅਮਲ ਰੱਖਣ ਦੀ ਥਾਂ) ਵਿਚ ਹਨ।
Verse 19
ਅਤੇ ਤੁਸੀਂ ਕੀ ਜਾਣੋ ਕਿ ਇੱਲੀਯੀ ਕੀ ਹੈ।
Verse 20
ਲਿਖਿਆ ਹੋਇਆ ਦਫ਼ਤਰ ਹੈ।
Verse 21
ਜਿਸ ਦੇ ਨਜ਼ਦੀਕ ਉੱਚ ਕੌਟੀ ਦੇ ਫ਼ਰਿਸ਼ਤੇ ਹਾਜ਼ਿਰ ਰਹਿੰਦੇ ਹਨ।
Verse 22
ਬੇਸ਼ੱਕ ਨੇਕ ਲੋਕ ਆਰਾਮ ਵਿਚ ਹੋਣਗੇ।
Verse 23
ਉਹ ਤਖ਼ਤਾਂ ਤੇ ਬੈਠੇ ਦੇਖਦੇ ਹੋਣਗੇ।
Verse 24
ਉਨ੍ਹਾਂ ਦੇ ਚਿਹਰਿਆਂ ਵਿਚ ਤੁਸੀਂ ਆਰਾਮ ਦੀ ਤਾਜ਼ਗੀ ਮਹਿਸੂਸ ਕਰੋਗੇ।
Verse 25
ਉਨ੍ਹਾਂ ਨੂੰ ਸ਼ੁੱਧ ਮੋਹਰ ਬੰਦ ਸ਼ਰਾਬ ਪਿਲਾਇਆ ਜਾਵੇਗਾ।
Verse 26
ਜਿਸ ਤੇ ਮੁਸ਼ਕ ਦੀ ਮੋਹਰ ਹੋਵੇਗੀ। ਅਤੇ ਇਹ ਚੀਜ਼ ਹੈ ਜਿਸ ਦੀ ਕਾਮਨਾ ਕਰਨ ਵਾਲਿਆਂ ਨੂੰ ਕਾਮਨਾ ਕਰਨੀ ਚਾਹੀਦੀ ਹੈ।
Verse 27
ਅਤੇ ਉਸ ਸ਼ਰਾਬ ਵਿਚ ਤਸਨੀਮ (ਜੰਨਤ ਦੀ ਇੱਕ ਨਹਿਰ) ਦੀ ਮਿਲਾਵਟ ਹੋਵੇਗੀ।
Verse 28
ਇੱਕ ਅਜਿਹਾ ਝਰਨਾ ਜਿਸ ਵਿਚੋਂ (ਅੱਲਾਹ ਦੇ) ਨਜ਼ਦੀਕੀ ਲੋਕ ਪੀਣਗੇ।
Verse 29
ਬੇਸ਼ੱਕ ਜਿਹੜੇ ਲੋਕ ਅਪਰਾਧੀ ਸਨ, ਉਹ ਈਮਾਨ ਵਾਲਿਆਂ ਤੇ ਹੱਸਦੇ ਸਨ।
Verse 30
ਅਤੇ ਜਦੋਂ ਉਹ ਉਨ੍ਹਾਂ ਦੇ ਸਾਹਮਣਿਓ ਲੰਘਦੇ ਹਨ, ਤਾਂ ਉਹ ਆਪਿਸ ਵਿਚ ਅੱਖਾਂ ਦੇ ਇਸ਼ਾਰੇ ਕਰਦੇ ਸਨ।
Verse 31
ਅਤੇ ਜਦੋਂ ਉਹ ਆਪਣੇ ਲੋਕਾਂ ਵਿਚ ਵਾਪਿਸ ਆਉਂਦੇ ਹਨ ਤਾਂ ਮੌਜਾਂ ਕਰਦੇ ਆਉਂਦੇ ਹਨ।
Verse 32
ਅਤੇ ਜਦੋਂ ਉਹ ਉਨ੍ਹਾਂ ਨੂੰ ਦੇਖਦੇ ਹਨ, ਤਾਂ ਆਖਦੇ ਹਨ ਕਿ ਇਹ ਭਟਕੇ ਹੋਏ ਲੋਕ ਹਨ।
Verse 33
ਜਦੋਂ ਕਿ ਉਹ ਉਨ੍ਹਾਂ ਤੇ ਪਹਿਰੇਦਾਰ ਬਣਾ ਕੇ ਨਹੀਂ ਭੇਜੇ ਗਏ ਸਨ।
Verse 34
ਸੋ ਅੱਜ ਈਮਾਨ ਵਾਲੇ ਅਵੱਗਿਆਕਾਰੀਆਂ ਤੇ ਹੱਸਦੇ ਹੋਣਗੇ।
Verse 35
ਉਹ ਤਖ਼ਤਾਂ ਤੇ ਬੈਠੇ ਦੇਖ ਰਹੇ ਹੋਣਗੇ।
Verse 36
ਬੇਸ਼ੱਕ ਵਿਚ ਅਵੱਗਿਆਕਾਰੀਆਂ ਨੂੰ ਉਨ੍ਹਾਂ ਦੇ ਕੀਤੇ ਦਾ ਖ਼ੂਬ ਬਦਲਾ ਮਿਲਿਆ।