Back to Languages
Panjabi - Chapter 86
Translation by Dr. Muhamad Habib, Bhai Harpreet Singh, Maulana Wahiduddin Khan
Verse 1
ਸਹੁੰ ਹੈ, ਅਸਮਾਨ ਵੀ ਅਤੇ ਰਾਤ ਨੂੰ ਪ੍ਰਗਟ ਹੋਣ ਵਾਲੇ ਦੀ।
Verse 2
ਅਤੇ ਤੁਸੀ ਕੀ ਜਾਣੋ ਕਿ ਉਹ ਰਾਤ ਨੂੰ ਪ੍ਰਗਟ ਹੋਣ ਵਾਲਾ ਕੀ ਹੈ।
Verse 3
ਚਮਕੀਲਾ ਤਾਰਾ।
Verse 4
ਕੋਈ ਬੰਦਾ ਅਜਿਹਾ ਨਹੀਂ ਹੈ ਜਿਸ ਦੇ ਉੱਪਰ ਨਿਗਰਾਨ ਨਾ ਹੋਵੇ।
Verse 5
ਤਾਂ ਮਨੁੱਖ ਨੂੰ ਦੇਖਣਾ ਚਾਹੀਦਾ ਹੈ ਕਿ ਉਹ ਕਿਸ ਚੀਜ਼ ਤੋਂ' ਪੈਦਾ ਕੀਤਾ ਗਿਆ ਹੈ।
Verse 6
ਉਹ ਇੱਕ ਉੱਛਲਦੇ ਹੋਏ ਪਾਣੀ ਤੋਂ ਪੈਦਾ ਕੀਤਾ ਗਿਆ ਹੈ।
Verse 7
ਜਿਹੜਾ ਨਿਕਲਦਾ ਹੈ ਪਿੱਠ ਅਤੇ ਛਾਤੀ ਦੇ ਵਿਚੋਂ।
Verse 8
ਬੇਸ਼ੱਕ ਉਹ (ਅੱਲਾਹ) ਉਸ ਨੂੰ ਮੁੜ ਜਨਮ ਦੇਣ ਦੀ ਤਾਕਤ ਰੱਖਦਾ ਹੈ।
Verse 9
ਜਿਸ ਦਿਨ ਗੁਪਤ ਗੱਲਾਂ ਦੀ ਪਰਖ ਹੋਵੇਗੀ।
Verse 10
ਉਸ ਵੇਲੇ ਮਨੁੱਖ ਦੇ ਕੋਲ ਨਾ ਕੋਈ ਬਲ ਹੋਵੇਗਾ ਅਤੇ ਨਾ ਕੋਈ ਸਹਾਇਕ।
Verse 11
ਸਹੂੰ ਹੈ ਅਸਮਾਨ ਦੇ ਚੱਕਰ ਮਾਰਨ ਵਾਲੇ ਦੀ।
Verse 12
ਅਤੇ ਫਟਣ ਵਾਲੀ ਧਰਤੀ ਦੀ।
Verse 13
ਬੇਸ਼ੱਕ ਇਹ ਪੱਕੀ ਗੱਲ ਹੈ।
Verse 14
ਅਤੇ ਇਹ ਮਜ਼ਾਕ ਦੀ ਗੱਲ ਨਹੀਂ।
Verse 15
ਇਹ ਹੁਜਤਾਂ ਕਰਨ ਵਿਚ ਲੱਗੇ ਹੋਏ ਹਨ।
Verse 16
ਅਤੇ ਮੈ' ਵੀ ਯੋਜਨਾ ਬਣਾਉਣ ਵਿਚ ਲੱਗਿਆ ਹੋਇਆ ਹਾਂ।
Verse 17
ਤਾਂ ਤੁਸੀਂ ਅਵੱਗਿਆਕਾਰੀਆਂ ਨੂੰ ਕੁਝ ਢਿੱਲ ਦੇਵੇਂ, ਬਸ ਕੁਝ ਦਿਨਾਂ ਦੀ ਹੀ ਢਿੱਲ ਦੇਵੋ।